ਓਵਰ ਕਾਨਫੀਡੈਂਸ ਲਈ ਕੋਈ ਜਗ੍ਹਾ ਨਹੀਂ : ਸ਼ੋਰਡ ਮਾਰਿਨ

03/02/2018 5:22:00 AM

ਇਪੋਹ- ਵਿਸ਼ਵ ਕੱਪ ਵਿਚ ਆਸਾਨ ਡਰਾਅ ਮਿਲਣ ਦੇ ਬਾਵਜੂਦ ਭਾਰਤੀ ਹਾਕੀ ਟੀਮ ਦੇ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਵਿਰੋਧੀ ਟੀਮਾਂ ਨੂੰ ਲੈ ਕੇ ਓਵਰ ਕਾਨਫੀਡੈਂਸ ਹੋਣ ਦੀ ਲੋੜ ਨਹੀਂ ਹੈ ਤੇ ਹਰ ਮੈਚ ਜਿੱਤਣਾ ਮਹੱਤਵਪੂਰਨ ਹੈ। 
ਭਾਰਤ ਨੂੰ ਨਵੰਬਰ-ਦਸੰਬਰ ਵਿਚ ਭੁਵਨੇਸ਼ਵਰ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜੀਅਮ, ਕੈਨੇਡਾ ਤੇ ਦੱਖਣੀ ਅਫਰੀਕਾ ਨਾਲ ਪੂਲ-ਸੀ ਵਿਚ ਰੱਖਿਆ ਗਿਆ ਹੈ।
ਮਾਰਿਨ ਨੇ ਕਿਹਾ, ''ਇਹ ਵਿਸ਼ਵ ਕੱਪ ਹੈ ਤੇ ਹਰ ਟੀਮ ਜਿੱਤ ਦੇ ਇਰਾਦੇ ਨਾਲ ਉਤਰੇਗੀ। ਅਸੀਂ ਕਦੇ ਨਹੀਂ ਕਹਿ ਸਕਦੇ ਕਿ ਪੂਲ ਆਸਾਨ ਹੈ ਜਾਂ ਮੁਸ਼ਕਿਲ। ਸਾਨੂੰ ਹਰ ਵਿਰੋਧੀ ਦਾ ਸਨਮਾਨ ਕਰਨਾ ਪਵੇਗਾ। ਵਿਸ਼ਵ ਕੱਪ ਵਿਚ ਰੈਂਕਿੰਗ ਮਾਇਨੇ ਨਹੀਂ ਰੱਖਦੀ।''
ਕੋਚ ਨੇ ਕਿਹਾ, ''ਸਾਨੂੰ ਆਪਣੇ ਪ੍ਰਦਰਸ਼ਨ 'ਤੇ ਫੋਕਸ ਕਰਨਾ ਪਵੇਗਾ ਤੇ ਹਰ ਮੈਚ ਜਿੱਤਣਾ ਪਵੇਗਾ।'' ਭਾਰਤ ਨੂੰ ਪਹਿਲਾ ਮੈਚ 28 ਨਵੰਬਰ ਨੂੰ ਦੱਖਣੀ ਅਫਰੀਕਾ ਨਾਲ ਖੇਡਣਾ ਹੈ, ਜਦਕਿ 2 ਦਸੰਬਰ ਨੂੰ ਦੂਜਾ ਮੈਚ ਬੈਲਜੀਅਮ ਨਾਲ ਹੋਵੇਗਾ। ਇਸ ਤੋਂ ਬਾਅਦ ਕੈਨੇਡਾ ਨਾਲ  8 ਦਸੰਬਰ ਨੂੰ ਖੇਡਣਾ ਹੈ।
ਮਾਰਿਨ ਨੇ ਕਿਹਾ, ''ਬੈਲਜੀਅਮ ਦੁਨੀਆ ਦੀ ਸਭ ਤੋਂ ਦਮਦਾਰ ਟੀਮਾਂ ਵਿਚੋਂ ਹੈ ਪਰ ਅਸੀਂ ਉਸ ਨੂੰ ਵਿਸ਼ਵ ਲੀਗ ਫਾਈਨਲ ਵਿਚ ਹਰਾਇਆ ਹੈ। ਇਸ ਦੇ ਬਾਵਜੂਦ ਅਸੀਂ ਕਿਸੇ ਟੀਮ ਨੂੰ ਲੈ ਕੇ ਓਵਰ ਕਾਨਫੀਡੈਂਸ ਨਹੀਂ ਹੋ ਸਕਦੇ।