BCCI ਦੇ ਇਸ ਫੈਸਲੇ ਨਾਲ ਪਾਕਿਸਤਾਨੀ ਖਿਡਾਰੀਆਂ ਨੂੰ ਲੱਗਣ ਵਾਲਾ ਹੈ ਵੱਡਾ ਝਟਕਾ

12/26/2019 5:58:12 PM

ਸਪੋਰਟਸ ਡੈਸਕ — ਬੀ. ਸੀ. ਸੀ. ਆਈ. ਦੇ ਇਕ ਵੱਡੇ ਫੈਸਲੇ ਤੋਂ ਪਾਕਿਸਤਾਨ ਖਿਡਾਰੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਦਰਅਸਲ ਬੀ. ਸੀ. ਸੀ. ਆਈ. ਨੇ ਇਹ ਫੈਸਲਾ ਲਿਆ ਹੈ ਕਿ ਬੰਗਲਾਦੇਸ਼ 'ਚ ਵਰਲਡ ਇਲੈਵਨ ਖਿਲਾਫ ਖੇਡੇ ਜਾਣ ਵਾਲੇ ਮੁਕਾਬਲੇ 'ਚ ਟੀਮ ਇੰਡੀਆ ਦੇ ਖਿਡਾਰੀ ਉਦੋਂ ਸ਼ਾਮਲ ਹੋਣਗੇ ਜਦ ਪਾਕਿਸਤਾਨੀ ਖਿਡਾਰੀ ਉਸ 'ਚ ਨਾ ਖੇਡਣ। ਏਸ਼ੀਆਈ ਪਲੇਇੰਗ ਇਲੈਵਨ 'ਚ ਭਾਰਤ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਖਿਡਾਰੀ ਹੀ ਹੋਣਗੇ। ਉਸ 'ਚ ਕੋਈ ਪਾਕਿਸਤਾਨੀ ਖਿਡਾਰੀ ਨਹੀਂ ਖੇਡੇਗਾ।PunjabKesari
ਦੱਸ ਦੇਈਏ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਬੰਗਲਾਦੇਸ਼ ਦੇ ਸੰਸਥਾਪਕ ਅਤੇ 'ਬੰਗਬੰਧੂ' ਦੇ ਨਾਂ ਨਾਲ ਮਸ਼ਹੂਰ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਮਨਾਉਣ ਜਾ ਰਿਹਾ ਹੈ ਅਤੇ ਇਸ ਮੌਕੇ 'ਤੇ ਉਹ ਮਾਰਚ 'ਚ ਏਸ਼ੀਆ ਇਲੈਵਨ ਅਤੇ ਵਰਲਡ ਇਲੈਵਨ ਵਿਚਾਲੇ ਦੋ ਟੀ-20 ਮੈਚਾਂ ਦੀ ਸੀਰੀਜ਼ ਦਾ ਆਯੋਜਨ ਕਰੇਗਾ।PunjabKesari
ਆਈ. ਸੀ. ਸੀ. ਵਲੋਂ ਇਨ੍ਹਾਂ ਮੈਚਾਂ ਨੂੰ ਆਧਿਕਾਰਤ ਦਰਜਾ ਦੇਣ ਦੀ ਗੁਜਾਰਿਸ਼ ਕੀਤੀ ਗਈ ਹੈ। ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ ਨੂੰ ਵੇਖਦੇ ਹੋਏ ਇਹ ਸਾਫ਼ ਹੈ ਕਿ ਮੈਚ 'ਚ ਦੋਵਾਂ ਦੇਸ਼ਾਂ 'ਚੋਂ ਕਿਸੇ ਇਕ ਟੀਮ ਦੇ ਹੀ ਖਿਡਾਰੀ ਭਾਗ ਲੈਣਗੇ। ਭਾਰਤ ਅਤੇ ਪਾਕਿਸਤਾਨ ਦੇ 'ਚ ਸਬੰਧ ਚੰਗੇ ਨਹੀਂ ਹਨ ਅਤੇ ਇਸ ਲਈ ਭਾਰਤ ਸ਼ਾਇਦ ਹੀ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਖੇਡਣਾ ਦੀ ਇੱਛਾ ਰੱਖੇ। ਇਸ ਮਾਮਲੇ ਦੇ ਬਾਰੇ 'ਚ ਬੀ. ਸੀ. ਸੀ. ਆਈ. ਦੇ ਸੰਯੁਕਤ ਸਕੱਤਰ ਜਏਸ਼ ਜਾਰਜ ਨੇ ਕਾਫ਼ੀ ਕੁਝ ਸਾਫ਼ ਕੀਤਾ ਹੈ।
PunjabKesari
ਗਾਂਗੁਲੀ ਕਰਨਗੇ 5 ਖਿਡਾਰੀਆਂ ਦੀ ਚੋਣ
ਮੀਡੀਆ ਰਿਪੋਰਟਸ ਮੁਤਾਬਕ ਬੀ. ਸੀ. ਸੀ. ਆਈ. ਦੇ ਸੰਯੁਕਤ ਸਕੱਤਰ ਜਏਸ਼ ਜਾਰਜ ਨੇ ਕਿਹਾ ਹੈ ਕਿ ਏਸ਼ੀਆ ਇਲੈਵਨ ਦੀ ਟੀਮ 'ਚ ਖੇਡਣ ਲਈ ਪਾਕਿਸਤਾਨੀ ਟੀਮ ਨੂੰ ਖੇਡਣ ਦਾ ਸੱਦਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ, ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਏਸ਼ੀਆ ਦੀ ਟੀ-20 ਟੀਮ 'ਚ ਪਾਕਿਸਤਾਨ ਦਾ ਕੋਈ ਖਿਡਾਰੀ ਨਹੀਂ ਹੋਵੇਗਾ । ਇਹੀ ਸੰਦੇਸ਼ ਹੈ ਅਤੇ ਇਸ ਲਈ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਦਾ ਇਕਠੇ ਆਉਣ ਜਾਂ ਇਕ ਦੂਜੇ ਨੂੰ ਚੁੱਣਨ ਦਾ ਕੋਈ ਸਵਾਲ ਹੀ ਨਹੀਂ ਹੈ। ਜਏਸ਼ ਜਾਰਜ ਨੇ ਅੱਗੇ ਦੱਸਿਆ ਕਿ ਸੌਰਵ ਗਾਂਗੁਲੀ ਉਨ੍ਹਾਂ ਪੰਜ ਖਿਡਾਰੀਅ ਦਾ ਫੈਸਲਾ ਕਰਣਗੇ ਜੋ ਏਸ਼ੀਆ ਦੀ ਟੀਮ ਦਾ ਹਿੱਸਾ ਹੋਣਗੇ।PunjabKesari


Related News