ਭਾਰਤੀ ਬੀਬੀਆਂ ਦੀ ਕ੍ਰਿਕਟ 'ਤੇ ਨਹੀਂ ਹੈ ਕਿਸੇ ਦਾ ਧਿਆਨ

07/27/2020 2:04:31 AM

ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਸਾਰੀ ਤਾਕਤ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਨੂੰ ਕਰਵਾਉਣ 'ਤੇ ਲੱਗੀ ਹੋਈ ਹੈ ਤੇ ਭਾਰਤੀ ਮਹਿਲਾ ਕ੍ਰਿਕਟ 'ਤੇ ਕਿਸੇ ਦਾ ਧਿਆਨ ਨਹੀਂ ਹੈ ਜਦਕਿ ਮਹਿਲਾ ਟੀਮ ਨੇ ਇਸ ਸਾਲ ਆਸਟਰੇਲੀਆ ਵਿਚ ਹੋਏ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਸੀ। ਕੋਰੋਨਾ ਨੂੰ ਲੈ ਕੇ ਪੈਦਾ ਹੋਏ ਮੌਜੂਦਾ ਹਾਲਾਤ ਵਿਚ ਭਾਰਤੀ ਮਹਿਲਾ ਕ੍ਰਿਕਟ ਨੂੰ ਅੱਗੇ ਵਧਾਉਣ ਦਾ ਰਸਤਾ ਨਜ਼ਰ ਨਹੀਂ ਆ ਿਰਹਾ ਹੈ ਕਿਉਂਕਿ ਇਸ ਸਾਲ ਭਾਰਤੀ ਟੀਮ ਦਾ ਇੰਗਲੈਂਡ ਦੌਰਾ ਰੱਦ ਹੋ ਗਿਆ ਹੈ, ਟੀ-20 ਚੈਲੰਜ ਨੂੰ ਲੈ ਕੇ ਸ਼ੱਕ ਬਣਿਆ ਹੋਇਆ ਹੈ ਤੇ ਅਜੇ ਤਕ ਚੋਣ ਪੈਨਲ ਦਾ ਵੀ ਗਠਨ ਨਹੀਂ ਹੋਇਆ ਹੈ। ਸਾਬਕਾ ਭਾਰਤੀ ਮਹਿਲਾ ਕਪਤਾਨ ਤੇ ਬੀ. ਸੀ. ਸੀ. ਦੀ ਸਰਵਉੱਚ ਪ੍ਰੀਸ਼ਦ ਦੀ ਮੈਂਬਰ ਸ਼ਾਂਤਾ ਰੰਗਾਸਵਾਮੀ ਨੇ ਇਸ ਸੰਕਟ ਨੂੰ ਲੈ ਕੇ ਕਿਹਾ,''ਕੁਦਰਤ ਨੇ ਵੀ ਮਹਿਲਾ ਕ੍ਰਿਕਟ ਟੀਮ ਵਿਰੁੱਧ ਸਾਜ਼ਿਸ਼ ਸ਼ੁਰੂ ਕਰ ਦਿੱਤੀ ਹੈ। ਚੀਜ਼ਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਨੂੰ ਲੈ ਕੇ ਸਥਿਤੀ ਕੀ ਹੈ, ਮਹਿਲਾ ਕ੍ਰਿਕਟ ਟੀ-20 ਚੈਲੰਜ ਨੂੰ ਲੈ ਕੇ ਸਥਿਤੀ ਕੀ ਹੈ, ਕੁਝ ਵੀ ਸਪੱਸ਼ਟ ਨਹੀਂ ਹੈ।''
ਇਸ ਸਾਲ ਜੁਲਾਈ-ਅਗਸਤ ਵਿਚ ਮਹਿਲਾ ਕ੍ਰਿਕਟ ਟੀਮ ਨੂੰ ਦੋ-ਪੱਖੀ ਸੀਮਤ ਓਵਰਾਂ ਦੀ ਸੀਰੀਜ਼ ਲਈ ਇੰਗਲੈਂਡ ਜਾਣਾ ਸੀ ਪਰ ਇਹ ਦੌਰਾ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਰੱਦ ਹੋ ਗਿਆ। ਆਈ. ਪੀ.ਐੱਲ. ਦੇ ਕਾਰਣ ਮਹਿਲਾ ਟੀ-20 ਚੈਲੰਜ ਦਾ ਇਸ ਸਾਲ ਹੋਣਾ ਮੁਸ਼ਕਿਲ ਦਿਖਾਈ ਦੇ ਰਿਹਾ ਹੈ। ਮਹਿਲਾ ਟੀ-20 ਚੈਲੰਜ ਦਾ ਆਯੋਜਨ ਆਈ. ਪੀ. ਐੱਲ. ਦੌਰਾਨ ਹੋਣਾ ਸੀ ਪਰ ਇਸਦਾ ਆਸਟਰੇਲੀਆ ਦੀ ਮਹਿਲਾ ਬਿੱਗ ਬੈਸ਼ ਲੀਗ ਨਾਲ ਟਕਰਾਅ ਹੋ ਸਕਦਾ ਹੈ। ਇਸ ਸਾਲ ਆਈ. ਪੀ. ਐੱਲ. 9 ਸਤੰਬਰ ਤੋਂ ਲੈ ਕੇ 10 ਨਵੰਬਰ ਤਕ ਸੰਯੁਕਤ ਅਰਬ ਅਮੀਰਾਤ ਵਿਚ ਹੋਵੇਗਾ ਜਦਕਿ ਮਹਿਲਾ ਬਿੱਗ ਬੈਸ਼ ਲੀਗ ਦਾ ਆਯੋਜਨ 17 ਅਕਤੂਬਰ ਤੋਂ 29 ਨਵੰਬਰ ਤਕ ਹੋਵੇਗਾ।
ਮਹਿਲਾ ਕ੍ਰਿਕਟ ਟੀਮ ਨੇ 8 ਮਾਰਚ ਵਿਚ ਟੀ-20 ਵਿਸ਼ਵ ਕੱਪ ਦੇ ਫਾਈਨਲ ਤੋਂ ਬਾਅਦ ਤੋਂ ਕੋਈ ਮੈਚ ਨਹੀਂ ਖੇਡਿਆ ਹੈ ਤੇ ਸ਼ੱਕ ਹੈ ਕਿ ਅਗਲੇ ਸਾਲ ਜਨਵਰੀ ਤਕ ਵੀ ਇਸ ਨੂੰ ਕੋਈ ਸੀਰੀਜ਼ ਖੇਡਣ ਦਾ ਮੌਕਾ ਨਹੀਂ ਮਿਲੇਗਾ। ਟੀਮ ਦੀਆਂ ਖਿਡਾਰਨਾਂ ਕੋਲ ਇਕ ਹੀ ਮੌਕਾ ਬਚੇ ਰਹਿਣ ਦੀ ਅਜੇ ਉਮੀਦ ਹੈ ਤੇ ਉਹ ਹੈ ਮਹਿਲਾ ਬਿੱਗ ਬੈਸ਼ ਲੀਗ। ਜੇਕਰ ਮਹਿਲਾ ਬਿੱਗ ਬੈਸ਼ ਲੀਗ ਹੁੰਦੀ ਹੈ ਤਾਂ ਘੱਟ ਤੋਂ ਘੱਟ ਛੇ ਖਿਡਾਰਨਾਂ ਨੂੰ ਇਸ ਸਾਲ ਇਸ ਵਿਚ ਖੇਡਣ ਦਾ ਮੌਕਾ ਮਿਲ ਜਾਵੇਗਾ। ਮਹਿਲਾ ਕ੍ਰਿਕਟ ਟੀਮ ਲਈ ਇਸ ਸਾਲ ਜਨਵਰੀ ਤੋਂ ਬਾਅਦ ਤੋਂ ਕੋਈ ਚੋਣ ਪੈਨਲ ਵੀ ਨਹੀਂ ਹੈ।

Gurdeep Singh

This news is Content Editor Gurdeep Singh