ਸ਼ੇਤਰੀ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ : ਸਿਟਮਕ

11/22/2019 3:32:08 AM

ਨਵੀਂ ਦਿੱਲੀ— ਭਾਰਤੀ ਫੁੱਟਬਾਲ ਕੋਚ ਇਗੋਰ ਸਿਟਮਕ ਨੂੰ ਲੱਗਦਾ ਹੈ ਕਿ ਚਮਤਕਾਰੀ ਕਪਤਾਨ ਸੁਨੀਲ ਸ਼ੇਤਰੀ 29 ਸਾਲ ਦੇ ਖਿਡਾਰੀ ਦੀ ਤਰ੍ਹਾਂ ਖੇਡ ਰਿਹਾ ਹੈ ਤੇ ਅਗਲੇ ਕੁਝ ਸਾਲਾਂ ਤਕ ਉਸਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਹਾਲ ਦੇ ਸਾਲਾਂ ਵਿਚ 35 ਸਾਲਾ ਸ਼ੇਤਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਸਤੰਬਰ ਵਿਚ ਓਮਾਨ ਵਿਰੁੱਧ ਮਿਲੀ 1-2 ਦੀ ਹਾਰ ਵਿਚ ਭਾਰਤ ਲਈ ਇਕਲੌਤਾ ਗੋਲ ਕਰਨ ਤੋਂ ਬਾਅਦ ਉਹ 2022 ਵਿਸ਼ਵ ਕੱਪ ਕੁਆਲੀਫਾਇੰਗ ਮੁਹਿੰਮ ਦੇ ਪਿਛਲੇ 3 ਮੈਚਾਂ ਵਿਚ ਗੋਲ ਨਹੀਂ ਕਰ ਸਕਿਆ।


ਇਹ ਪੁੱਛਣ 'ਤੇ ਕਿ ਕੀ ਭਵਿੱਖ ਵਿਚ ਸ਼ੇਤਰੀ ਦੀ ਜਗ੍ਹਾ ਲੈਣ ਲਈ ਭਾਰਤ ਵਿਚ ਕੋਈ ਖਿਡਾਰੀ ਲੱਭ ਲਿਆ ਹੈ ਤਾਂ ਸਿਟਮਕ ਨੇ ਕਿਹਾ, ''ਮੈਂ ਨਹੀਂ ਜਾਣਦਾ ਕਿ ਲੋਕ ਸੁਨੀਲ ਦੀ ਜਗ੍ਹਾ ਲੈਣ ਦਾ ਜਿਕਰ ਕਿਉਂ ਕਰਦੇ ਹਨ, ਉਹ ਕਿਤੇ ਨਹੀਂ ਜਾ ਰਿਹਾ। ਉਹ ਫਿੱਟ ਹੈ ਤੇ ਸ਼ਾਨਦਾਰ ਕਰ ਰਿਹਾ ਹੈ। ਉਹ ਸਾਡੇ ਲਈ ਬਹੁਤ ਮਹੱਤਵਪੂਰਨ ਖਿਡਾਰੀ ਹੈ। ''

Gurdeep Singh

This news is Content Editor Gurdeep Singh