ਮੈਚ ਨਹੀਂ ਭਾਰਤ-ਆਸਟਰੇਲੀਆ ਵਿਚਾਲੇ ਜੰਗ ਚੱਲ ਰਹੀ ਸੀ, ਇਸ ਵਿਅਕਤੀ ਨੇ ਕੀਤਾ ਖੁਲਾਸਾ

04/23/2020 11:33:57 AM

ਨਵੀਂ ਦਿੱਲੀ : ਪਾਕਿਸਤਾਨ ਤੋਂ ਇਲਾਵਾ ਕ੍ਰਿਕਟ ਦੇ ਮੈਦਾਨ ਵਿਚ ਜਿਸ ਟੀਮ ਨਾਲ ਭਾਰਤ ਦੀ ਟੱਕਰ ਹੁੰਦੀ ਹੈ ਉਹ ਹੈ ਆਸਟਰੇਲੀਆ। ਵਰਲਡ ਕ੍ਰਿਕਟ ਦੀਆਂ ਇਹ ਦੋਵੇਂ ਟੀਮਾਂ ਜਦੋਂ ਭਿੜਦੀਆਂ ਹਨ ਤਾਂ ਮੈਦਾਨ 'ਤੇ ਰੋਮਾਂਚ ਅਤੇ ਮੁਕਾਬਲੇਬਾਜ਼ੀ ਦਾ ਅਲੱਗ ਹੀ ਪੱਧਰ ਦੇਖਣ ਨੂੰ ਮਿਲਦਾ ਹੈ। ਸਾਲ 2014 ਵਿਚ ਭਾਰਤੀ ਟੀਮ ਨੇ ਆਸਟਰੇਲੀਆ ਦਾ ਦੌਰਾ ਕੀਤਾ ਸੀ। ਉਸ ਦੌਰੇ 'ਤੇ ਦੋਵੇਂ ਟੀਮਾਂ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ ਸੀ। ਹੁਣ ਸਾਬਕਾ ਅੰਪਾਇਰ ਇਆਨ ਗਾਉਲਡ ਨੇ ਭਾਰਤ ਦੇ ਉਸ ਦੌਰੇ ਨੂੰ ਲੈ ਕੇ ਅਹਿਮ ਖੁਲਾਸਾ ਕੀਤਾ ਹੈ। 

ਆਖਰੀ 3 ਦਿਨ ਜੰਗ ਵਰਗੇ ਹਾਲਾਤ

ਇਆਨ ਗਾਉਲਡ ਨੇ ਪਿਛਲੇ ਸਾਲ ਹੀ ਅੰਪਾਇਰਿੰਗ ਨੂੰ ਅਲਵੀਦਾ ਕਹਿ ਦਿੱਤਾ ਸੀ। ਸਾਲ 2014 ਦੇ ਉਸ ਦੌਰੇ 'ਤੇ ਭਾਰਤੀ ਟੀਮ ਨੇ ਐਡੀਲੇਡ ਵਿਚ ਵੀ ਟੈਸਟ ਮੈਚ ਖੇਡਿਆ ਸੀ। ਉਸ ਮੈਚ ਵਿਚ ਅੰਪਾਇਰਿੰਗ ਕਰਨ ਵਾਲੇ ਗਾਉਲਡ ਨੇ ਕਿਹਾ ਕਿ ਭਾਰਤ-ਆਸਟਰੇਲੀਆ ਵਿਚਾਲੇ ਖੇਡੇ ਗਏ ਉਸ ਮੈਚ ਦੇ 3 ਦਿਨ ਤਾਂ ਮੰਨੋਂ ਕਿਸੇ ਲੜਾਈ ਦੀ ਤਰ੍ਹਾਂ ਸੀ। ਇਆਨ ਗਾਉਲਡ ਮੁਤਾਬਕ, ਭਾਰਤੀ ਟੀਮ ਤਦ ਫਿਲਿਪ ਹਿਊਜ ਦੇ ਦਿਹਾਂਤ ਤੋਂ ਬਾਅਦ ਆਸਟਰੇਲੀਆ ਦੌਰੇ ਪਹੁੰਚੀ ਸੀ। ਐਡੀਲੇਡ ਟੈਸਟ ਦੇ ਆਖਰੀ 3 ਦਿਨ ਕਿਸੇ ਜੰਗ ਵਰਗੇ ਰਹੇ। ਮੈਨੂੰ ਲਗਦਾ ਹੈ ਕਿ ਆਸਟਰੇਲੀਆਈ ਟੀਮ ਕਾਬੂ ਤੋਂ ਬਾਹਰ ਹੋ ਗਈ ਸੀ। 

ਇਹ ਸੀ ਮੈਚ ਦਾ ਹਾਲ

ਭਾਰਤ ਅਤੇ ਆਸਟਰੇਲੀਆ ਵਿਚਾਲੇ ਤਦ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬ੍ਰਿਸਬੇਨ ਵਿਚ ਹੋਣਾ ਸੀ ਪਰ ਫਿਲਿਪ ਹਿਊਜ ਦੇ ਦਿਹਾਂਤ ਤੋਂ ਬਾਅਦ ਇਸ ਨੂੰ ਐਡੀਲੇਡ ਵਿਚ ਕਰਾਇਆ ਗਿਆ। ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 517 ਦੌੜਾਂ ਬਣਾਈਆਂ। ਜਵਾਬ ਵਿਚ ਟੀਮ ਇੰਡੀਆ 444 ਦੌੜਾਂ ਹੀ ਬਣਾ ਸਕੀ। ਇਸ ਮੈਚ ਦੌਰਾਨ ਦੋਵੇਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਜ਼ਬਰਦਸਤ ਬਹਿਸ ਦੇਖਣ ਨੂੰ ਮਿਲੀ। ਇਹ ਸਿਲਸਿਲਾ ਟੈਸਟ ਖਤਮ ਹੁੰਦੇ-ਹੁੰਦੇ ਸਿਖਰ 'ਤੇ ਪਹੁੰਚ ਗਿਆ। ਆਸਟਰੇਲੀਆ ਨੇ ਆਪਣੀ ਦੂਜੀ ਪਾਰੀ 5 ਵਿਕਟਾਂ 'ਤੇ 290 ਦੌੜਾਂ ਬਣਾ ਕੇ ਐਲਾਨ ਕੀਤੀ। ਵਿਰਾਟ ਕੋਹਲੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੂੰ 364 ਦੌੜਾਂ ਦਾ ਟੀਚਾ ਮਿਲਿਆ ਪਰ ਟੀਮ 48 ਦੌੜਾਂ ਦੂਰ ਰਹਿ ਗਈ। ਇਸ ਮੈਚ ਦੌਰਾਨ ਡੇਵਿਡ ਵਾਰਨਰ, ਵਿਰਾਟ ਕੋਹਲੀ, ਸ਼ਿਖਰ ਧਵਨ, ਰੋਹਿਤ ਸ਼ਰਮਾ, ਸਟੀਵ ਸਮਿਥ ਸਣੇ ਕਈ ਖਿਡਾਰੀ ਬਹਿਸ ਕਰਦੇ ਦਿਸੇ। 

Ranjit

This news is Content Editor Ranjit