ਹੁਣ BCCI ''ਚ ਨਹੀਂ ਹੋਵੇਗੀ COA, ਸੁਪਰੀਮ ਕੋਰਟ ਨੇ ਦਿੱਤਾ ਹੁਕਮ

10/22/2019 4:19:07 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਕੰਮਕਾਜ ਲਈ ਨਿਯੁਕਤ ਕਮੇਟੀ ਆਫ ਐਡਮਿਨਿਸਟ੍ਰੇਸ਼ਨ (ਸੀ. ਓ. ਏ.) ਨੂੰ ਸੁਪਰੀਮ ਕੋਰਟ ਨੇ ਹੁਣ ਕੰਮ ਤੋਂ ਮੁਕਤ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਬੀ. ਸੀ. ਸੀ. ਆਈ. ਦੇ ਚੁਣੇ ਹੋਏ ਅਧਿਕਾਰੀ ਜਿਵੇਂ ਹੀ ਆਪਣਾ ਚਾਰਜ ਲੈਣਗੇ, ਉਸ ਦੇ ਤੁਰੰਤ ਬਾਅਦ ਸੀ. ਓ. ਏ. ਦਾ ਕਾਰਜਕਾਲ ਖਤਮ ਹੋ ਜਾਵੇਗਾ। ਇਸ ਦੌਰਾਨ ਸੁਪਰੀਮ ਕੋਰਟ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਸ ਦੀ ਇਜਾਜ਼ਤ ਤੋਂ ਬਿਨਾ ਤੋਂ ਮੈਂਬਰਾਂ ਅਤੇ ਹੁਕਮਾ ਨੂੰ ਲਾਗੂ ਕਰਨ ਵਾਲੇ ਅਫਸਰਾਂ 'ਤੇ ਕੋਈ ਕਾਰਵਾਈ ਨਹੀਂ ਕੀਤਾ ਜਾਵੇਗੀ।

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਸ ਗੱਲ ਦੇ ਨਿਰਦੇਸ਼ ਦਿੱਤੇ ਕਿ ਬੀ. ਸੀ. ਸੀ. ਆਈ. ਦੇ ਪ੍ਰਸ਼ਾਸਨ ਲਈ ਨਿਯੁਕਤ ਕੀਤੇ ਗਏ ਸੀ. ਓ. ਏ. ਦਾ ਕਾਰਜਕਾਲ ਬੀ. ਸੀ. ਸੀ. ਆਈ. ਚੋਣਾਂ ਵਿਚ ਚੁਣੇ ਗਏ ਨਵੇਂ ਪ੍ਰਧਾਨ ਦੇ ਅਹੁਦਾ ਸੰਭਾਲਣ 'ਤੇ ਖਤਮ ਹੋ ਜਾਵੇਗਾ। ਦੱਸ ਦਈਏ ਦੀ ਬੀ. ਸੀ. ਸੀ. ਆਈ. ਦੇ ਕੰਮਕਾਜ ਦੀ ਨਿਗਰਾਨੀ ਲਈ ਸੁਪਰੀਮ ਕੋਰਟ ਨੇ ਜੁਲਾਈ 2017 ਵਿਚ 4 ਮੈਂਬਰਾਂ ਦੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿਚ ਸਾਬਕਾ ਸੀ. ਏ. ਜੀ. ਵਿਨੋਦ ਰਾਏ ਨੂੰ ਇਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਵਿਨੋਦ ਰਾਏ ਤੋਂ ਇਲਾਵਾ ਇਸ ਕਮੇਟੀ ਵਿਚ ਸੀਨੀਅਰ ਇਤਿਹਾਸਕਾਰ ਰਾਮ ਚੰਦਰ ਗੁਹਾ, ਆਈ. ਡੀ. ਐੱਫ. ਸੀ. ਦੇ ਚੇਅਰਮੈਨ ਵਿਕਰਮ ਲਿਮਯੇ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਡਾਇਨਾ ਇਡੁਲਜੀ ਨੂੰ ਵੀ ਸ਼ਾਮਲ ਕੀਤਾ ਗਿਆ ਸੀ।