ਨਿਹਾਲ ਸਰੀਨ ਨੇ ਜਿੱਤਿਆ ਚੈੱਸਬੇਸ ਇੰਡੀਆ ਸੁਪਰ ਜੂਨੀਅਰ ਸ਼ਤਰੰਜ ਕੱਪ

12/12/2020 3:31:09 AM

ਮੁੰਬਈ (ਨਿਕਲੇਸ਼ ਜੈਨ)– ਪੰਜ ਦਿਨਾ ਚੈੱਸਬੇਸ ਇੰਡੀਆ ਸੁਪਰ ਜੂਨੀਅਰ ਕੱਪ ਸ਼ਤਰੰਜ ਪ੍ਰਤੀਯੋਗਿਤਾ ਦੀ ਸਮਾਪਤੀ ਗ੍ਰੈਂਡ ਮਾਸਟਰ ਨਿਹਾਲ ਸਰੀਨ ਦੇ ਜੇਤੂ ਬਣਨ ਦੇ ਨਾਲ ਹੀ ਹੋ ਗਿਆ ਹੈ। ਫਾਈਨਲ ਮੁਕਾਬਲੇ ਵਿਚ ਨਿਹਾਲ ਨੇ ਗ੍ਰੈਂਡਮਾਸਟਰ ਅਰਜੁਨ ਇਰਿਗਾਇਸੀ ਨੂੰ 4.5-1.5 ਦੇ ਫਰਕ ਨਾਲ ਇਕਪਾਸੜ ਅੰਦਾਜ਼ ਵਿਚ ਹਰਾਉਂਦੇ ਹੋਏ ਖਿਤਾਬ ਆਪਣੇ ਨਾਂ ਕਰ ਲਿਆ। ਨਿਹਾਲ ਸਰੀਨ ਨੇ ਇਸ ਦੌਰਾਨ ਹਰ ਵਾਰ ਅੰਤ ਦੇ ਕੁਝ ਸੈਕੰਡ ਵਿਚ ਬੇਹੱਦ ਹੀ ਸ਼ਾਨਦਾਰ ਚਾਲ ਚੱਲਦੇ ਹੋਏ ਮੈਚ ਨੂੰ ਹਰ ਵਾਰ ਆਪਣੇ ਪੱਖ ਵਿਚ ਝੁਕਾਇਆ। ਦੋਵਾਂ ਵਿਚਾਲੇ ਸਭ ਤੋਂ ਪਹਿਲਾਂ 4 ਮੁਕਾਬਲੇ 5+1 ਮਿੰਟ ਦੇ ਫਾਰਮੈੱਟ ਵਿਚ ਖੇਡੇ ਗਏ, ਜਿਸ ਵਿਚ ਨਿਹਾਲ ਨੇ 2 ਜਿੱਤਾਂ ਤੇ 2 ਡਰਾਅ ਨਾਲ 3-1 ਦੀ ਮਜ਼ਬੂਤ ਬੜ੍ਹਤ ਹਾਸਲ ਕਰ ਲਈ। ਇਸ ਤੋਂ ਬਾਅਦ 3+1 ਮਿੰਟ ਦੇ ਪਹਿਲੇ ਦੋ ਮੁਕਾਬਲਿਆਂ ਵਿਚ ਹੀ ਨਿਹਾਲ ਨੇ ਇਕ ਜਿੱਤ ਤੇ ਇਕ ਡਰਾਅ ਨਾਲ ਜਿੱਤ ਲਈ ਜ਼ਰੂਰੀ 4.5 ਅੰਕ ਬਣਾਉਂਦੇ ਹੋਏ ਫਾਈਨਲ ਜਿੱਤ ਲਿਆ। ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿਚ ਅਭਿਮਨਯੂ ਪੌਰਾਣਿਕ ਸਾਧਵਾਨੀ ਨੂੰ 3.5-2.5 ਦੇ ਫਰਕ ਨਾਲ ਹਰਾ ਦਿੱਤਾ।
ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਨਿਹਾਲ ਨੇ ਅਭਿਮਨਯੂ ਨੂੰ 3.5-2.5 ਨਾਲ ਤੇ ਅਰਜੁਨ ਨੇ ਰੌਨਕ ਨੂੰ 3.5-1.5 ਨਾਲ ਹਰਾਉਂਦੇ ਹੋਏ ਫਾਈਨਲ ਵਿਚ ਜਗ੍ਹਾ ਬਣਾਈ ਸੀ। ਭਾਰਤੀ ਓਲੰਪਿਆਡ ਸੋਨ ਤਮਗਾ ਜੇਤੂ ਟੀਮ ਦੀ ਮੈਂਬਰ ਵੰਤਿਕਾ ਅਗਰਵਾਲ ਨੂੰ ਗ੍ਰੈਂਡ ਮਾਸਟਰ ਆਰੀਅਨ ਚੋਪੜਾ ਵਿਰੁੱਧ ਸ਼ਾਨਦਾਰ ਜਿੱਤ ਤੇ ਚੰਗੇ ਪ੍ਰਦਰਸ਼ਨ ਦੀ ਵਜ੍ਹਾ ਨਾਲ ਪ੍ਰਤੀਯੋਗਿਤਾ ਵਿਚ ਸਰਵਸ੍ਰੇਸ਼ਠ ਬਾਲਿਕਾ ਖਿਡਾਰੀ ਦਾ ਪੁਰਸਕਾਰ ਦਿੱਤਾ ਗਿਆ।

ਨੋਟ- ਨਿਹਾਲ ਸਰੀਨ ਨੇ ਜਿੱਤਿਆ ਚੈੱਸਬੇਸ ਇੰਡੀਆ ਸੁਪਰ ਜੂਨੀਅਰ ਸ਼ਤਰੰਜ ਕੱਪ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News