ਨਿਕ ਕਿਰਗਿਓਸ ਨੇ ਦਾਨਿਲ ਮੇਦਵੇਦੇਵ ਨੂੰ ਹਰਾਇਆ

08/11/2022 3:23:11 PM

ਮਾਂਟਰੀਅਲ , (ਏਜੰਸੀ) : ਆਸਟਰੇਲੀਆ ਦੇ 37ਵਾਂ ਦਰਜਾ ਪ੍ਰਾਪਤ ਨਿਕ ਕਿਰਗਿਓਸ ਨੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਵਿੱਚ ਮੌਜੂਦਾ ਚੈਂਪੀਅਨ ਦਾਨਿਲ ਮੇਦਵੇਦੇਵ ਨੂੰ 6-7, 6-4, 6-2 ਹਰਾ ਦਿੱਤਾ। ਪਿਛਲੇ ਹਫਤੇ ਵਾਸ਼ਿੰਗਟਨ ਵਿੱਚ ਆਪਣਾ ਸੱਤਵਾਂ ਏਟੀਪੀ ਟੂਰ ਖਿਤਾਬ ਜਿੱਤਣ ਵਾਲੇ ਕਿਰਗਿਓਸ ਦਾ ਮੇਦਵੇਦੇਵ ਦੇ ਖਿਲਾਫ ਰਿਕਾਰਡ 3-1 ਦਾ ਹੈ ਅਤੇ ਉਨ੍ਹਾਂ ਨੇ ਪਿਛਲੇ 15 ਵਿੱਚੋਂ 14 ਮੈਚ ਜਿੱਤੇ ਹਨ। ਉਸ ਦੀ ਵਿੰਬਲਡਨ ਦੇ ਫਾਈਨਲ ਵਿੱਚ ਨੋਵਾਕ ਜੋਕੋਵਿਚ ਦੇ ਹੱਥੋਂ ਇੱਕੋ-ਇੱਕ ਹਾਰ ਹੋਈ ਸੀ।

ਇਸ ਤੋਂ ਪਹਿਲਾਂ ਅਮਰੀਕਾ ਦੇ ਟੌਮੀ ਪਾਲ ਨੇ ਦੂਜਾ ਦਰਜਾ ਪ੍ਰਾਪਤ ਸਪੇਨ ਦੇ ਕਾਰਲੋਸ ਅਲਕਾਰੇਜ਼ ਨੂੰ 6-7, 7-6, 6-3 ਨਾਲ ਹਰਾਇਆ। ਚੌਥਾ ਦਰਜਾ ਪ੍ਰਾਪਤ ਨਾਰਵੇ ਦੇ ਕੈਸਪਰ ਰੂਡ ਨੇ ਸਲੋਵਾਕੀਆ ਦੇ ਐਲੇਕਸ ਮੋਲਕਨ ਨੂੰ 7-6, 6-3 ਨਾਲ ਹਰਾਇਆ ਜਦਕਿ ਛੇਵਾਂ ਦਰਜਾ ਪ੍ਰਾਪਤ ਮਾਂਟਰੀਅਲ ਦੇ ਫੇਲਿਕਸ ਐਗਰ ਇਲੀਆਸਿਮੇ ਨੇ ਜਾਪਾਨ ਦੇ ਯੋਸ਼ੀਹਿਤੋ ਨਿਸ਼ੀਓਕਾ ਨੂੰ 7-6, 6-4 ਨਾਲ ਹਰਾਇਆ। ਇਟਲੀ ਦੇ ਯਾਨਿਕ ਸਿਨਰ ਨੇ ਫਰਾਂਸ ਦੇ ਐਡਰਿਅਨ ਮਾਨਾਰਿਨੋ ਨੂੰ 2-6, 6-4, 6-2 ਨਾਲ ਹਰਾਇਆ। ਇਸ ਦੇ ਨਾਲ ਹੀ ਅੱਠਵੀਂ ਰੈਂਕਿੰਗ ਵਾਲੇ ਪੋਲੈਂਡ ਦੇ ਹੁਬਰਟ ਹਰਕਾਜ ਫਿਨਲੈਂਡ ਦੇ ਐਮਿਲ ਰੂਸੁਵੂਓਰੀ ਨੂੰ 6-3, 6-7, 6-2 ਨਾਲ ਹਰਾਇਆ।

Tarsem Singh

This news is Content Editor Tarsem Singh