ਆਸਟਰੇਲੀਆਈ ਟੈਨਿਸ ਪਲੇਅਰ ਨਿਕ ਕਿਰਗੀਓਸ ''ਤੇ ਲੱਗਾ 16 ਹਫਤਿਆਂ ਦਾ ਬੈਨ

09/27/2019 2:30:36 PM

ਨਵੀਂ ਦਿੱਲੀ— ਉਤੇਜਿਤ ਵਿਵਹਾਰ ਕਰਨਾ ਆਸਟਰੇਲੀਆਈ ਟੈਨਿਸ ਪਲੇਅਰ ਨਿਕ ਕਿਰਗੀਓਸ ਨੂੰ ਭਾਰੀ ਪਿਆ ਹੈ। 24 ਸਾਲ ਦੇ ਨਿਕ 'ਤੇ ਐਸੋਸੀਏਸ਼ਨ ਆਫ ਟੈਨਿਸ ਪ੍ਰੋਫੈਸ਼ਨਲ ਵਲੋਂ 25 ਹਜ਼ਾਰ ਡਾਲਰ ਤੋਂ ਇਲਾਵਾ 16 ਹਫਤੇ ਦਾ ਬੈਨ ਲਾਇਆ ਗਿਆ ਹੈ। ਨਿਕ ਬੀਤੇ ਦਿਨਾਂ 'ਚੋਂ ਹੀ ਗੁੱਸੇ 'ਚ ਆਪਣਾ ਟੈਨਿਸ ਚੇਅਰ ਅੰਪਾਇਰ ਵੱਲ ਮਾਰਦੇ ਦੇਖੇ ਗਏ ਸਨ। ਏ.ਟੀ.ਪੀ. ਨੇ ਆਪਣੇ ਬਿਆਨ 'ਚ ਕਿਹਾ ਕਿ ਨਿਕ ਦਾ ਬੀਤੇ ਦਿਨਾਂ ਵਿਵਾਹਰ ਚੰਗਾ ਨਹੀਂ ਸੀ। ਪਿਛਲੇ 12 ਮਹੀਨਿਆਂ ਦੇ ਦੌਰਾਨ ਉਨ੍ਹਾਂ ਨੇ ਮੈਚ ਆਫੀਸ਼ੀਅਲ ਨਾਲ ਇਤਰਾਜ਼ਯੋਗ ਭਾਸ਼ਾ 'ਚ ਗੱਲ ਕੀਤੀ ਜੋ ਕਿ ਬਰਦਾਸ਼ਤ ਯੋਗ ਨਹੀਂ ਹੈ। ਨਿਕ ਕੋਲ ਇਸ ਫੈਸਲੇ ਖਿਲਾਫ ਅਪੀਲ ਕਰਨ ਲਈ ਪੰਜ ਦਿਨ ਹਨ।

Tarsem Singh

This news is Content Editor Tarsem Singh