ਦੱ. ਅਫਰੀਕੀ ਤੇਜ਼ ਗੇਂਦਬਾਜ਼ ਐਨਗਿਡੀ ਇੰਗਲੈਂਡ ਖਿਲਾਫ ਬਾਕਸਿੰਗ ਡੇਅ ਟੈਸਟ ''ਚੋਂ ਬਾਹਰ

12/16/2019 4:53:10 PM

ਜੋਹਾਨਸਬਰਗ : ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਸੱਟ ਕਾਰਨ ਇੰਗਲੈਂਡ ਖਿਲਾਫ ਆਗਾਮੀ ਸੀਰੀਜ਼ ਵਿਚ ਬਾਕਸਿੰਗ ਡੇਅ ਟੈਸਟ 'ਚੋਂ ਬਾਹਰ ਹੋ ਗਏ ਹਨ। ਦੱਖਣੀ ਅਫਰੀਕੀ ਟੀਮ ਜਿੱਥੇ ਇੰਗਲੈਂਡ ਖਿਲਾਫ ਆਪਣੇ ਪਿਛਲੇ ਖਰਾਬ ਪ੍ਰਦਰਸ਼ਨ ਨੂੰ ਸੁਧਾਰਨਾ ਚਾਹੁੰਦੀ ਹੈ, ਉੱਥੇ ਹੀ ਉਸ ਨੂੰ ਆਗਾਮੀ ਸੀਰੀਜ਼ ਤੋਂ ਪਹਿਲਾਂ ਐਨਗਿਡੀ ਦੇ ਬਾਹਰ ਹੋਣ ਨਾਲ ਝਟਕਾ ਲੱਗਾ ਹੈ। ਕ੍ਰਿਕਟ ਦੱਖਣੀ ਅਫਰੀਕਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਂਸਪੇਸ਼ੀਆਂ ਵਿਚ ਖਿੱਚ ਹੈ ਅਤੇ ਉਸ ਦੀ ਗ੍ਰੇਡ-1 ਦੀ ਹੈ। ਉਸ ਨੂੰ ਇਹ ਸੱਟ ਮਜਾਂਸੀ ਸੁਪਰ ਲੀਗ ਪਲੇਆਫ ਤੋਂ ਪਹਿਲਾਂ ਅਭਿਆਸ ਦੌਰਾਨ ਲੱਗੀ ਸੀ।

ਸੀ. ਐੱਸ. ਕੇ. ਦੇ ਮੁੱਖ ਮੈਡੀਕਲ ਅਧਿਕਾਰੀ ਸ਼ੋਇਬ ਮਾਂਜਰਾ ਨੇ ਕਿਹਾ, ''ਐਨਗਿਡੀ ਨੂੰ ਐੱਮ. ਐੱਸ. ਐੱਲ. ਟੀ-20 ਲੀਗ ਦੇ ਪਲੇਆਫ ਤੋਂ ਪਹਿਲਾਂ ਅਭਿਆਸ ਦੌਰਾਨ ਹੈਮਸਟ੍ਰਿੰਗ ਮਾਂਸਪੇਸ਼ੀਆਂ ਵਿਚ ਖਿੱਚ ਆ ਗਈ ਸੀ। ਉਸ ਨੇ ਸ਼ਨੀਵਾਰ ਨੂੰ ਸਕੈਨ ਕੀਤੇ ਗਏ ਸੀ, ਜਿਸ ਵਿਚ ਗ੍ਰੇਡ ਵਨ ਸੱਟ ਦੀ ਪੁਸ਼ਟੀ ਹੋਈ ਹੈ ਅਤੇ ਇਸੇ ਕਾਰਨ ਉਹ ਐੱਮ. ਐੱਸ. ਐੱਲ. ਟੀ-20 ਫਾਈਨਲ 'ਚੋਂ ਵੀ ਬਾਹਰ ਹੋ ਗਏ ਹਨ। ਐਨਗਿਡੀ ਨੂੰ ਆਪਣਾ ਰਿਹੈਬ ਸ਼ੁਰੂ ਕਰਨਾ ਹੋਵੇਗਾ ਅਤੇ ਜਨਵਰੀ 2020 ਵਨ ਡੇ ਤੋਂ ਹੀ ਉਸ ਦੀ ਵਾਪਸੀ ਸੰਭਵ ਹੈ। ਉਸ ਦੀ ਰਿਕਵਰੀ ਤੋਂ ਹੀ ਟੀਮ ਵਿਚ ਚੋਣ ਲਈ ਉਸ ਦੀ ਉਪਲੱਬਧਤਾ ਯਕੀਨੀ ਕੀਤੀ ਜਾਵੇਗੀ ਅਤੇ ਤਦ ਹੀ ਉਹ ਵਾਪਸੀ ਕਰ ਸਕਣਗੇ।''