ਛੇਤੀ ਤੋਂ ਛੇਤੀ ਪੀ.ਐੱਸ.ਜੀ. ਨਾਲ ਜੁੜਨਾ ਚਾਹੁੰਦੇ ਹਨ ਨੇਮਾਰ

08/03/2017 11:15:14 AM

ਬਾਰਸੀਲੋਨਾ— ਨੇਮਾਰ ਇਸ ਹਫਤੇ ਦੇ ਅੰਤ 'ਚ ਪੈਰਿਸ ਜਰਮੇਨ ਕਲੱਬ ਨਾਲ ਜੁੜ ਸਕਦੇ ਹਨ ਕਿਉਂਕਿ ਬਾਰਸੀਲੋਨਾ ਨੇ ਅੱਜ ਸਵੀਕਾਰ ਕੀਤਾ ਹੈ ਕਿ ਉਹ ਇਸ ਬ੍ਰਾਜ਼ੀਲੀ ਫੁੱਟਬਾਲਰ ਨੂੰ ਆਪਣੀ ਟੀਮ 'ਚ ਬਣਾਏ ਰੱਖਣ 'ਚ ਅਸਫਲ ਰਹੀ। ਨੇਮਾਰ ਦੇ ਸਲਾਹਕਾਰ ਵੈਗਨਰ ਰਿਬੇਰੀ ਨੇ ਦਾਅਵਾ ਕੀਤਾ ਹੈ ਕਿ ਪੀ.ਐੱਸ.ਜੀ. ਇਸ ਸਟ੍ਰਾਈਕਰ ਦੇ ਲਈ 22 ਕਰੋੜ 20 ਲੱਖ ਯੂਰੋ ਦਾ ਭੁਗਤਾਨ ਕਰ ਰਿਹਾ ਹੈ ਜੋ ਕਿ ਪਾਲ ਪੋਗਬਾ ਦੇ ਪਿਛਲੇ ਮੈਨਚੈਸਟਰ ਯੂਨਾਈਟਿਡ ਨਾਲ ਜੁੜਨ ਦੇ 8 ਕਰੋੜ 93 ਲੱਖ ਯੂਰੋ ਦੇ ਰਿਕਾਰਡ ਟਰਾਂਸਫਰ ਤੋਂ ਦੁਗਣੇ ਤੋਂ ਵੱਧ ਹੈ।