ਨੇਮਾਰ ਨੇ ਫੀਫਾ ਵਿਸ਼ਵ ਕੱਪ ''ਚ ਖਰਾਬ ਪ੍ਰਦਰਸ਼ਨ ਦੀ ਦੱਸੀ ਸਹੀ ਵਜ੍ਹਾ

03/04/2019 11:59:50 AM

ਨਵੀਂ ਦਿੱਲੀ : ਬ੍ਰਾਜ਼ੀਲ ਅਤੇ ਪੈਰਿਸ ਸੈਂਟ ਜਰਮਨ ਦੇ ਸਟਾਰ ਨੇਮਾਰ ਪਿਛਲੇ ਸਾਲ ਵਿਸ਼ਵ ਕੱਪ ਦੌਰਾਨ ਇਕ ਨਹੀਂ ਸਗੋਂ 2 ਸੱਟਾਂ ਨਾਲ ਜੂਝ ਰਹੇ ਸੀ। ਐਤਵਾਰ ਨੂੰ ਟੀਵੀ ਗਲੋਬੋ ਨੂੰ ਦਿੱਤੇ ਇੰਟਰਵੀਊ ਵਿਚ ਨੇਮਾਰ ਨੇ ਕਿਹਾ ਕਿ ਸੱਜੇ ਗਿੱਟੇ 'ਤੇ ਸੱਟ ਕਾਰਨ ਰੂਸ ਵਿਚ ਉਸ ਨੂੰ ਸਮੱਸਿਆ ਤੋਂ ਉਭਰਨ ਵਿਚ ਮੁਸ਼ਕਲ ਹੋ ਰਹੀ ਸੀ। ਇਸ ਤੋਂ ਇਲਾਵਾ ਉਸ ਦੇ ਇਸੇ ਪੈਰ ਵਿਚ ਹਲਕਾ ਫ੍ਰੈਕਚਰ ਵੀ ਸੀ। 

ਪੀ. ਐੱਸ. ਜੀ. ਦੇ ਇਸ ਸਟਾਰ ਸਟ੍ਰਾਈਕਰ ਨੇ ਕਿਹਾ, ''ਮਾਮੂਲੀ ਫ੍ਰੈਕਚਰ ਤੋਂ ਇਲਾਵਾ ਮੇਰੇ ਗਿੱਟੇ ਵਿਚ ਵੀ ਸਮੱਸਿਆ ਸੀ। ਮੇਰੇ ਲਿਗਾਮੈਂਟਸ ਵਿਚ ਸੱਟ ਲੱਗੀ ਸੀ ਅਤੇ ਜਿਸ ਕਾਰਨ ਮੈਂ ਸਮੇਂ ਤੇਂ ਠੀਕ ਨਹੀਂ ਹੋ ਸਕਿਆ। ਫ੍ਰੈਕਚਰ ਕਾਰਨ ਮੈਨੂੰ ਰੂਸ 'ਚ ਮੁਸ਼ਕਲ ਨਹੀਂ ਹੋਈ ਪਰ ਗਿੱਟੇ ਨੇ ਮੈਨੂੰ ਕਾਫੀ ਪਰੇਸ਼ਾਨ ਕੀਤਾ।