ਨੇਮਾਰ, ਰੋਨਾਲਡੋ ਅਤੇ ਮੇਸੀ ਫੀਫਾ ਦੇ ਸਰਵਸ੍ਰੇਸ਼ਠ ਖਿਡਾਰੀਆਂ ਦੀ ਸੂਚੀ ''ਚ

09/23/2017 12:34:43 AM

ਲੰਡਨ— ਨੇਮਾਰ ਨੂੰ ਕ੍ਰਿਲਟੀਆਨੋ ਰੋਨਾਲਡੋ ਅਤੇ ਲਿਓਨਲ ਮੇਸੀ ਦੇ ਨਾਲ ਫੀਫਾ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਪੁਰਸਕਾਰ ਲਈ 3 ਖਿਡਾਰੀਆਂ ਦੀ ਸੂਚੀ 'ਚ ਚੁਣੇ ਗਏ । 23 ਅਕਤੂਬਰ ਨੂੰ ਲੰਡਨ ਪੈਲੇਡੀਅਮ 'ਚ ਪ੍ਰੋਗਰਾਮ ਦੇ ਦੌਰਾਨ 2017 ਫੀਫਾ ਪੁਰਸਕਾਰਾਂ ਦੇ ਜੇਤੂ ਦਾ ਐਲਾਨ ਹੋਵੇਗਾ। ਬ੍ਰਾਜ਼ੀਲ ਦੇ ਸੁਪਰਫਾਸਟ ਨੇਮਾਰ ਨੇ ਪਿਛਲੇ ਸੈਸ਼ਨ 'ਚ ਕੋਪਾ ਡੇਲ ਰੇ ਜਿੱਤਿਆ ਸੀ।
ਹਾਲਾਂਕਿ 32 ਸਾਲ ਦੇ ਰੋਨਾਲਡੋ ਇਸ ਪੁਰਸਕਾਰ ਨੂੰ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਹਨ ਜਿਸ ਨੂੰ ਰਿਆਲ ਮੈਡ੍ਰਿਡ ਨੂੰ ਲਿਆ ਗਿਆ ਖਿਤਾਬ ਦੁਆਇਆ ਸੀ ਅਤੇ ਪਿਛਲੇ ਸੈਸ਼ਨ 'ਚ 4 ਸਾਲਾ 'ਚ ਤੀਸਰੀ ਚੈਂਪੀਅਨਸ ਲੀਗ ਸਫਲਤਾ ਹਾਸਲ ਕੀਤੀ ਸੀ। ਰੋਨਾਲਡੋ ਨੇ 2008 'ਚ ਫੀਫਾ ਵਿਸ਼ਵ ਪਲੇਅਰ ਆਫ ਦ ਈਅਰ ਪੁਰਸਕਾਰ ਜਿੱਤਿਆ ਸੀ ਅਤੇ ਉਹ 4 ਬਾਰ ਦੇ ਬੈਲੇਨ ਡਿਉਰ ਜੇਤੂ ਹਨ।