ਨਿਊਜ਼ੀਲੈਂਡ ਨੇ ਪਾਕਿ ਤੋਂ ਟੀ-20 ਸੀਰੀਜ਼ ਜਿੱਤੀ

12/21/2020 2:43:06 AM

ਹੈਮਿਲਟਨ– ਟਿਮ ਸਾਊਥੀ ਦੀ ਘਾਤਕ ਗੇਂਦਬਾਜ਼ੀ ਅਤੇ ਕਪਤਾਨ ਕੇਨ ਵਿਲੀਅਮਸਨ ਤੇ ਟਿਮ ਸੀਫਰਟ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਐਤਵਾਰ ਨੂੰ ਇੱਥੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ।
ਨਿਊਜ਼ੀਲੈਂਡ ਦੇ ਸਾਹਮਣੇ 164 ਦੌੜਾਂ ਦਾ ਟੀਚਾ ਸੀ, ਜਿਹੜਾ ਉਸ ਨੇ 19.2 ਓਵਰਾਂ ਵਿਚ ਇਕ ਵਿਕਟ ਗੁਆ ਕੇ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ (21) ਦੇ ਆਊਟ ਹੋਣ ਤੋਂ ਬਾਅਦ ਸੀਫਰਟ (63 ਗੇਂਦਾਂ ’ਤੇ ਅਜੇਤੂ 84 ਦੌੜਾਂ) ਤੇ ਵਿਲੀਅਮਸਨ (42 ਗੇਂਦਾਂ ’ਤੇ ਅਜੇਤੂ 57) ਨੇ ਦੂਜੀ ਵਿਕਟ ਲਈ 129 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।
ਇਸ ਤੋਂ ਪਹਿਲਾਂ ਸਾਊਥੀ ਨੇ 4 ਓਵਰਾਂ ਵਿਚ 21 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ, ਜਿਸ ਨਾਲ ਪਾਕਿਸਤਾਨ ਨੇ ਤਜਰਬੇਕਾਰ ਮੁਹੰਮਦ ਹਫੀਜ਼ ਦੀ ਅਜੇਤੂ 99 ਦੌੜਾਂ ਦੀ ਪਾਰੀ ਦੇ ਬਾਵਜੂਦ 6 ਵਿਕਟਾਂ ’ਤੇ 163 ਦੌੜਾਂ ਬਣਾਈਆਂ। ਹਫੀਜ਼ ਨੇ ਆਪਣੀ ਪਾਰੀ ਵਿਚ 57 ਗੇਂਦਾਂ ਖੇਡੀਆਂ ਤੇ 10 ਚੌਕੇ ਤੇ 5 ਛੱਕੇ ਲਾਏ। ਹਫੀਜ਼ ਟੀ-20 ਕੌਮਾਂਤਰੀ ਕ੍ਰਿਕਟ ਵਿਚ 99 ਦੌੜਾਂ ’ਤੇ ਅਜੇਤੂ ਰਹਿਣ ਵਾਲਾ ਦੁਨੀਆ ਦਾ ਤੀਜਾ ਬੱਲੇਬਾਜ਼ ਹੈ। ਉਸ ਤੋਂ ਪਹਿਲਾਂ ਇੰਗਲੈਂਡ ਦੇ ਲਿਊਕ ਰਾਈਟ ਤੇ ਡੇਵਿਡ ਮਲਾਨ ਇਕ ਦੌੜ ਨਾਲ ਸੈਂਕੜੇ ਤੋਂ ਖੁੰਝ ਚੁੱਕੇ ਹਨ।

ਨੋਟ- ਨਿਊਜ਼ੀਲੈਂਡ ਨੇ ਪਾਕਿ ਤੋਂ ਟੀ-20 ਸੀਰੀਜ਼ ਜਿੱਤੀ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Gurdeep Singh

This news is Content Editor Gurdeep Singh