ਨਿਊਜ਼ੀਲੈਂਡ ਦੀ ਵਿਕਟਕੀਪਰ ਰੇਚਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

06/19/2020 3:42:09 AM

ਵੇਲਿੰਗਟਨ- ਕੇਂਦਰੀ ਇਕਰਾਰਨਾਮੇ ਦੀ ਸੂਚੀ 2020-21 'ਚ ਜਗ੍ਹਾ ਨਾ ਮਿਲਣ ਤੋਂ ਨਿਰਾਸ਼ ਨਿਊਜ਼ੀਲੈਂਡ ਦੀ ਵਿਕਟਕੀਪਰ ਰੇਚਲ ਪ੍ਰੀਸਟ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਪ੍ਰੀਸਟ ਨੇ ਇਸ ਤੋਂ ਬਾਅਦ ਤਸਮਾਨੀਆ ਨਾਲ ਕਰਾਰ ਕਰ ਲਿਆ ਹੈ। 34 ਸਾਲ ਪ੍ਰੀਸਟ ਨੇ ਨਿਊਜ਼ੀਲੈਂਡ ਦੀ ਕੰਟਰੈਕਟ ਸੂਚੀ 'ਚ ਪਿਛਲੇ ਸੈਸ਼ਨ 'ਚ ਵਾਪਸ ਕੀਤੀ ਸੀ। ਪ੍ਰੀਸਟ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਮਹਿਲਾ ਟੀਮ 'ਚ 13 ਸਾਲ ਤੱਕ ਖੇਡਣਾ ਸਭ ਤੋਂ ਵਧੀਆ ਰਿਹਾ ਪਰ ਮੈਂ ਬਹੁਤ ਸੋਚ ਵਿਚਾਰ ਦੇ ਨਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਸ ਦੌਰਾਨ 87 ਵਨ ਡੇ ਮੈਚਾਂ ਤੇ 75 ਟੀ-20 ਮੈਚ ਖੇਡੇ ਹਨ। ਉਸ ਦੇ ਨਾਂ ਵਨ ਡੇ ਮੈਚਾਂ 'ਚ 1674 ਦੌੜਾਂ ਤੇ ਟੀ-20 'ਚ 873 ਦੌੜਾਂ ਹਨ।


ਪ੍ਰੀਸਟ ਦੀ ਫਾਰਮ ਵਿਚ ਹਾਲ 'ਚ ਗਿਰਾਵਟ ਆਈ ਸੀ ਜਦੋਂ ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਦੇ ਦੌਰਾਨ ਚਾਰ ਮੈਚਾਂ 'ਚ 60 ਦੌੜਾਂ ਬਣਾਈਆਂ ਸਨ ਪਰ ਉਸ ਦੇ ਲਈ ਅਜੇ ਰਸਤੇ ਹੋਰ ਵੀ ਹਨ। ਤਸਮਾਨੀਆ ਦੇ ਨਾਲ 2020-21 ਸੈਸ਼ਨ ਕਰਾਰ ਕਰ ਉਹ ਅੱਗੇ ਵੱਧ ਸਕਦੀ ਹੈ। ਉਨ੍ਹਾਂ ਨੇ ਕਿਹਾ- ਮੈਨੂੰ ਸੇਲੀਅਨ (ਬ੍ਰਿਗਸ) ਤੋਂ ਫੋਨ ਆਇਆ ਸੀ ਕਿ ਉਹ ਟੀਮ 'ਚ ਕੁਝ ਅਨੁਭਵੀ ਲੋਕਾਂ ਨੂੰ ਜੋੜਣਾ ਚਾਹੁੰਦੇ ਹਨ। ਇਹ ਇਕ ਅਜਿਹੀ ਕਾਲ ਸੀ, ਜਿਸਦੀ ਅਸਲ 'ਚ ਮੈਨੂੰ ਉਮੀਦ ਨਹੀਂ ਸੀ। ਇਹ ਇਕ ਸ਼ਾਨਦਾਰ ਮੌਕਾ ਹੈ, ਮੈਂ ਉਸ ਅਨੁਭਵ ਨਾਲ ਜੁੜਣ ਤੇ ਨਵੇਂ ਲੋਕਾਂ ਤੋਂ ਸਿੱਖਣ ਦੇ ਲਈ ਤਿਆਰ ਹਾਂ।

Gurdeep Singh

This news is Content Editor Gurdeep Singh