NZ v RSA : ਦੂਜੇ ਟੈਸਟ 'ਚ ਦੱਖਣੀ ਅਫਰੀਕਾ ਦੀ ਮਜ਼ਬੂਤ ਸ਼ੁਰੂਆਤ, ਸਕੋਰ 238/3

02/25/2022 8:59:22 PM

ਕ੍ਰਾਈਸਟਚਰਚ- ਸਰੇਲ ਈਰਵੀ ਦੇ ਕਰੀਅਰ ਦੇ ਪਹਿਲੇ ਸੈਂਕੜੇ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਦੇ ਵਿਰੁੱਧ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਇੱਥੇ ਆਪਣੀ ਪਹਿਲੀ ਪਾਰੀ ਵਿਚ ਤਿੰਨ ਵਿਕਟਾਂ 'ਤੇ 238 ਦੌੜਾਂ ਬਣਾਈਆਂ। ਆਪਣਾ ਦੂਜਾ ਟੈਸਟ ਮੈਟ ਖੇਡ ਰਹੇ ਈਰਵੀ ਨੇ 108 ਦੌੜਾਂ ਬਣਾਈਆਂ। ਉਨ੍ਹਾਂ ਨੇ ਕਪਤਾਨ ਡੀਨ ਐਲਗਰ (41) ਦੇ ਨਾਲ ਪਹਿਲੇ ਵਿਕਟ ਦੇ ਲਈ 111 ਅਤੇ ਏਡਨ ਮਾਰਕਰਾਮ (42) ਦੇ ਨਾਲ ਦੂਜੇ ਵਿਕਟ ਦੀ 88 ਦੌੜਾਂ ਦੀ ਮਦਦਗਾਰ ਸਾਂਝੇਦਾਰੀਆਂ ਕੀਤੀਆਂ।

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੈਸਟ ਸੀਰੀਜ਼ ਦੇ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ
ਦੱਖਣੀ ਅਫਰੀਕਾ ਨੇ ਦਿਨ ਦੇ ਆਖਰੀ ਸਮੇਂ ਵਿਚ 3 ਗੇਂਦਾਂ ਦੇ ਅੰਦਰ ਈਰਵੀ ਅਤੇ ਮਾਰਕਰਾਮ ਦੇ ਵਿਕਟ ਗੁਆਏ, ਜਿਸ ਤੋਂ ਬਾਅਦ ਤੇਮਬਾ ਬਾਵੁਮਾ (ਅਜੇਤੂ 22) ਅਤੇ ਰਾਸੀ ਵਾਨ ਡਰ ਡੁਸੇਨ (ਅਜੇਤੂ 13) ਨੇ ਅੱਗੇ ਕੋਈ ਵਿਕਟ ਨਹੀਂ ਡਿੱਗਣ ਦਿੱਤਾ। ਦੱਖਣੀ ਅਫਰੀਕਾ ਪਹਿਲੇ ਟੈਸਟ ਵਿਚ ਇਸੇ ਮੈਦਾਨ 'ਤੇ 95 ਅਤੇ 111 ਦੌੜਾਂ 'ਤੇ ਆਊਟ ਹੋ ਗਿਆ ਸੀ ਅਤੇ ਉਸ ਨੂੰ ਇਸ ਮੈਚ ਵਿਚ ਪਾਰੀ ਅਤੇ 276 ਦੌੜਾਂ ਨਾਲ ਹਾਰ ਝੱਲਣੀ ਪਈ ਸੀ। ਇਸ ਦੇ ਬਾਵਜੂਦ ਐਲਗਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਇਹ ਖ਼ਬਰ ਪੜ੍ਹੋ- ਯੂਕ੍ਰੇਨ 'ਚ ਫਸੀ ਰੁਚਿਕਾ ਸ਼ਰਮਾ ਬੰਕਰ 'ਚ ਰਹਿ ਕੇ ਭਾਰਤ ਪਰਤਣ ਦੀ ਕਰ ਰਹੀ ਉਡੀਕ

ਦੱਖਣੀ ਅਫਰੀਕੀ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਐਲਗਰ ਅਤੇ ਈਰਵੀ ਨੇ ਆਪਣੀ ਟੀਮ ਵਲੋਂ ਪਿਛਲੇ 34 ਟੈਸਟ ਮੈਚਾਂ ਵਿਚ ਪਹਿਲੇ ਵਿਕਟ ਦੇ ਲਈ ਪਹਿਲੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਈਰਵੀ ਨੇ ਲੰਚ ਤੋਂ ਪਹਿਲਾਂ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਚਾਹ ਦੀ ਬ੍ਰੇਕ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਸੈਂਕੜਾ ਪੂਰਾ ਕੀਤਾ ਸੀ। ਨਿਊਜ਼ੀਲੈਂਡ ਵਲੋਂ ਟਿਮ ਸਾਊਦੀ, ਮੈਟ ਹੈਨਰੀ ਅਤੇ ਨੀਲ ਵੈਗਨਰ ਨੇ 1-1 ਵਿਕਟ ਹਾਸਲ ਕੀਤਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh