IND vs NZ 4th T20: ਰੋਮਾਂਚਕ ਮੁਕਾਬਲੇ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਸੁਪਰ ਓਵਰ 'ਚ ਹਰਾਇਆ

01/31/2020 4:57:07 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚੌਥਾ ਟੀ-20 ਮੁਕਾਬਲਾ ਵੇਲਿੰਗਟਨ ਦੇ ਵੇਸਟਪੈਕ ਸਟੇਡੀਅਮ 'ਚ ਖੇਡਿਆ ਗਿਆ। ਜਿੱਥੇ ਭਾਰਤ ਨੇ ਰੋਮਾਂਚਕ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ ਸੁਪਰ ਓਵਰ 'ਚ ਹਰਾ ਕੇ ਇਸ ਮੈਚ 'ਚ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਇਸ ਸੀਰੀਜ਼ 'ਚ 4-0 ਦੇ ਸਕੋਰ ਨਾਲ ਆਪਣੇ ਆਪ ਨੂੰ ਅਜੇਤੂ ਬਰਕਰਾਰ ਰੱਖਿਆ। ਭਾਰਤ ਵਲੋਂ ਮਿਲੇ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਟੀਮ 166 ਦੌੜਾਂ ਨਹੀਂ ਬਣਾ ਸਕੀ ਅਤੇ ਮੈਚ ਸੁਪਰ ਓਵਰ 'ਚ ਚੱਲਿਆ ਗਿਆ। ਜਿੱਥੇ ਨਿਊਜ਼ੀਲੈਂਡ ਨੇ ਸੁਪਰ ਓਵਰ 'ਚ ਭਾਰਤ ਨੂੰ 14 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਟੀਮ ਇੰਡੀਆ ਵਲੋਂ ਸੁਪਰ ਓਵਰ ਖੇਡਣ ਉਤਰੇ ਕੇ. ਐੱਲ. ਰਾਹੁਲ ਨੇ ਇਕ ਛੱਕਾ ਅਤੇ ਇਕ ਚੌਕਾ ਲਾਇਆ ਪਰ ਬਾਅਦ 'ਚ ਉਹ ਆਊਟ ਹੋ ਗਿਆ। ਇਸ ਤੋਂ ਬਾਅਦ ਕਪਤਾਨ ਕੋਹਲੀ ਨੇ ਚੌਕਾ ਲਾ ਕੇ ਓਵਰ ਦੀ ਇਕ ਗੇਂਦ ਪਹਿਲਾਂ ਹੀ 14 ਦੌੜਾਂ ਦਾ ਟੀਚਾ ਹਾਸਲ ਕਰ ਲਿਆ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੀਵੀ ਟੀਮ ਨੂੰ 166 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਸ਼ੁਰੂਆਤ ਕੁਝ ਖਾਸ ਨਹੀਂ ਰਹੀਂ ਸਲਾਮੀ ਬੱਲੇਬਾਜ਼ ਗੁਪਟਿਲ ਇਸ ਮੈਚ ਮੈਚ 'ਚ ਸਿਰਫ 4 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਮੈਚ 'ਚ ਦੂਜੇ ਸਲਾਮੀ ਬੱਲੇਬਾਜ਼ ਮੁਨਰੋ ਨੇ ਸ਼ਾਨਦਾਰ ਪਾਰੀ ਖੇਡ ਟੀਮ ਦਾ ਸਕੋਰ 100 ਦੇ ਨੇੜੇ ਲੈ ਜਾਣ 'ਚ ਸਫਲ ਰਿਹਾ। ਇਸ ਦੌਰਾਨ ਉਹ ਇਕ ਦੌੜ ਲੈਣ ਦੇ ਚੱਕਰ 'ਚ ਆਊਟ ਹੋ ਗਿਆ। ਮੁਨਰੋ ਨੇ ਆਪਣੀ ਪਾਰੀ 'ਚ 4 ਚੌਕੇ ਅਤੇ 3 ਛੱਕਿਆ ਦੀ ਮਦਦ ਨਾਲ 64 ਦੌੜਾਂ ਬਣਾਈਆਂ। ਮੁਨਰੋ ਦੇ ਆਊਟ ਹੋਣ ਤੋਂ ਬਾਅਦ ਸ਼ਿਫਰਟ ਨੇ ਮੋਰਚਾ ਸੰਭਾਲਿਆ। ਉਸ ਨੇ ਆਪਣੀ ਪਾਰੀ 'ਚ 4 ਛੱਕੇ ਅਤੇ 3 ਚੌਕਿਆ ਦੀ ਮਦਦ ਨਾਲ 39 ਗੇਂਦਾਂ 'ਚ 57 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਆਊਟ ਹੋਇਆ। ਇਸ ਤੋਂ ਬਾਅਦ ਬੱਲੇਬਾਜ਼ੀ ਲਈ ਆਇਆ ਟਾਮ ਬਰੂਸ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਿਆ। ਮੱਧ ਕ੍ਰਮ 'ਚ ਬੱਲੇਬਾਜ਼ੀ ਲਈ ਆਏ ਟੇਲਰ ਨੇ 18 ਗੇਂਦਾ 'ਚ ਦੋ ਚੌਕਿਆਂ ਦੀ ਮਦਦ ਨਾਲ 24 ਦੌੜਾਂ ਬਣਾਈਆਂ। ਮਿਸ਼ੇਲ ਕੁਝ ਖਾਸ ਨਾ ਕਰ ਸਕਿਆ ਅਤੇ ਉਹ ਜਲਦ ਹੀ 4 ਦੌੜਾਂ ਬਣਾ ਕੇ ਆਊਟ ਹੋ ਗਿਆ। ਕੀਵੀ ਆਲਰਾਊਂਡਰ ਸੈਂਟਨਰ ਸਿਰਫ ਦੋ ਦੌੜਾਂ ਬਣਾ ਕੇ ਰਨ ਆਊਟ ਹੋ ਗਿਆ।

 ਇਸ ਤੋਂ ਪਹਿਲਾਂ ਭਾਰਤੀ ਪਾਰੀ ਸ਼ੁਰੂਆਤ ਕਰਨ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਅਤੇ ਸੰਜੂ ਸੈਮਸਨ ਮੈਦਾਨ 'ਚ ਉਤਰੇ। ਇਸ ਮੈਚ 'ਚ ਭਾਰਤੀ ਪਾਰੀ ਦੀ ਸ਼ੁਰੂਆਤ ਖਰਾਬ ਰਹੀ ਅਤੇ ਇਸ ਸੀਰੀਜ਼ ਦਾ ਪਹਿਲਾ ਮੈਚ ਖੇਡ ਰਹੇ ਸੰਜੂ ਸੈਮਸਨ ਆਪਣੇ ਬੱਲੇ ਦਾ ਕੁਝ ਖਾਸ ਕਮਾਲ ਨਹੀਂ ਦਿੱਖਾ ਸਕਿਆ ਅਤੇ 5 ਗੇਂਦਾਂ 'ਤੇ ਸਿਰਫ 8 ਦੌੜਾਂ ਬਣਾ ਕੇ ਆਊਟ ਹੋ ਗਿਆ। ਪਹਿਲੀ ਵਿਕਟ ਡਿੱਗਣ ਤੋਂ ਬਾਅਦ ਬੱਲੇਬਾਜ਼ੀ ਲਈ ਆਏ ਕਪਤਾਨ ਕੋਹਲੀ ਵੀ ਇਸ ਵਾਰ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ 9 ਗੇਂਦਾਂ 'ਚ ਸਿਰਫ 11 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਕੋਹਲੀ ਤੋਂ ਬਾਅਦ ਰਾਹੁਲ ਦਾ ਸਾਥ ਦੇਣ ਆਇਆ ਅਈਅਰ ਵੀ ਜਲਦ ਪਵੇਲੀਅਨ ਪਰਤ ਗਿਆ। ਉਸ ਨੇ 7 ਗੇਂਦਾਂ 'ਚ ਸਿਰਫ 1 ਦੌੜ ਬਣਾ ਈਸ਼ ਸੋਢੀ ਦੀ ਗੇਂਦ 'ਤੇ ਸਟੰਪ ਆਊਟ ਹੋ ਗਿਆ। ਦੂਜੇ ਪਾਸੇ ਸਲਾਮੀ ਬੱਲੇਬਾਜ਼ੀ ਕੇ. ਐੱਲ. ਰਾਹੁਲ ਪਾਰੀ ਨੂੰ ਸੰਭਾਲਦੇ ਹੋਏ ਸਕੋਰ ਬੋਰਡ 'ਤੇ ਦੌੜਾਂ ਦੀ ਰਫਤਾਰ ਨੂੰ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪਰ ਕੀਵੀ ਗੇਂਦਬਾਜ਼ ਈਸ਼ ਸ਼ੋਢੀ ਦੀ ਗੇਂਦ ਨੂੰ ਬਾਊਂਡਰੀ ਦੇ ਪਾਰ ਪਹੁੰਚਾਉਣ ਦੇ ਚੱਕਰ 'ਚ ਆਊਟ ਹੋ ਗਿਆ। ਰਾਹੁਲ ਨੇ ਆਪਣੀ ਪਾਰੀ ਦੌਰਾਨ ਦੋ ਛੱਕੇ ਅਤੇ 3 ਚੌਕਿਆ ਦੀ ਮਦਦ ਨਾਲ 26 ਗੇਂਦਾਂ 'ਚ 39 ਦੌੜਾਂ ਬਣਾਈਆਂ। ਭਾਰਤੀ ਆਲਰਾਊਂਡ ਸ਼ਿਵਮ ਦੂਬੇ ਵੀ ਸਿਰਫ 12 ਦੌੜਾਂ ਬਣਾ ਕੇ ਸੋਢੀ ਦੀ ਗੇਂਦ 'ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਬੱਲੇਬਾਜ਼ੀ ਲਈ ਆਏ ਵਾਸ਼ੀਗਟਨ ਆਪਣੇ ਇਸ ਸੀਰੀਜ਼ ਦੇ ਪਹਿਲੇ ਹੀ ਮੈਚ 'ਚ ਬਿਨਾਂ ਖਾਤਾ ਖੋਲੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਸ਼ਰਦੂਲ ਠਾਕਰੁ ਨੇ ਪਾਂਡੇ ਦਾ ਸਾਥ ਦਿੱਤਾ ਅਤੇ ਸਕੋਰ 100 ਦੇ ਪਾਰ ਪਹੁੰਚਾ ਦਿੱਤਾ। ਸ਼ਰਦੂਲ ਠਾਕੁਰ ਨੇ 20 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਚਾਹਲ ਵੀ ਬਿਨਾਂ ਕੋਈ ਦੌੜਾਂ ਬਣਾਏ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਮਨੀਸ਼ ਪਾਂਡੇ ਨੇ ਇਕ ਵਾਰ ਫਿਰ ਸ਼ਾਨਦਾਰ ਪਾਰੀ ਖੇਡੀ ਅਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਪਾਂਡੇ ਨੇ ਆਪਣੀ ਪਾਰੀ ਦੌਰਾਨ 36 ਗੇਂਦਾਂ 'ਤੇ ਅਜੇਤੂ 50 ਦੌੜਾਂ ਬਣਾਈਆਂ। ਸੈਨੀ ਨੇ ਵੀ 9 ਗੇਂਦਾਂ 'ਤੇ 11 ਦੌੜਾਂ ਦੀ ਪਾਰੀ ਖੇਡੀ।ਇਸ ਤੋਂ ਬਾਅਦ ਸ਼ਰਦੂਲ ਠਾਕਰੁ ਨੇ ਪਾਂਡੇ ਦਾ ਸਾਥ ਦਿੱਤਾ ਅਤੇ ਸਕੋਰ 100 ਦੇ ਪਾਰ ਪਹੁੰਚਾ ਦਿੱਤਾ। ਸ਼ਰਦੂਲ ਠਾਕੁਰ ਨੇ 20 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਚਾਹਲ ਵੀ ਬਿਨਾਂ ਕੋਈ ਦੌੜਾਂ ਬਣਾਏ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਮਨੀਸ਼ ਪਾਂਡੇ ਨੇ ਇਕ ਵਾਰ ਫ੍ਰਿ ਸ਼ਾਨਦਾਰ ਪਾਰੀ ਖੇਡੀ ਅਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਪਾਂਡੇ ਨੇ ਆਪਣੀ ਪਾਰੀ ਦੌਰਾਨ 36 ਗੇਂਦਾਂ 'ਤੇ ਅਜੇਤੂ 50 ਦੌੜਾਂ ਬਣਾਈਆਂ। ਸੈਨੀ ਨੇ ਵੀ 9 ਗੇਂਦਾਂ 'ਤੇ 11 ਦੌੜਾਂ ਦੀ ਪਾਰੀ ਖੇਡੀ।

ਟੀਮਾਂ ਇਸ ਤਰ੍ਹਾਂ ਹਨ —
ਭਾਰਤ 
- ਵਿਰਾਟ ਕੋਹਲੀ (ਕਪਤਾਨ), ਲੋਕੇਸ਼ ਰਾਹੁਲ (ਵਿਕਟਕੀਪਰ),ਸੰਜੂ ਸੈਮਸਨ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ,ਨਵਦੀਪ ਸੈਣੀ,ਵਾਸ਼ਿੰਗਟਨ ਸੁੰਦਰ।
ਨਿਊਜ਼ੀਲੈਂਡ- ਮਾਰਟਿਨ ਗੁਪਟਿਲ, ਕੌਲਿਨ ਮੁਨਰੋ, ਟੌਮ ਬਰੂਸ, ਡੈਰਲ ਮਿਸ਼ੇਲ,ਰੋਸ ਟੇਲਰ, ਟਿਮ ਸੀਫਰਟ (ਵਿਕਟਕੀਪਰ), ਮਿਸ਼ੇਲ ਸੈਂਟਨਰ, ਈਸ਼ ਸ਼ੋਢੀ, ਟਿਮ ਸਾਊਥੀ (ਕਪਤਾਨ), ਸਕਾਟ ਕਿਊਗੇਲਜਿਨ, ਹਾਮਿਸ਼ ਬੇਨੇਟ।