IND vs NZ : ਭਾਰਤ ਨੇ ਪਹਿਲੇ T20 ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

01/24/2020 3:45:36 PM

ਸਪੋਰਟਸ ਡੈਸਕ— ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੁਕਾਬਲਾ ਅੱਜ ਆਕਲੈਂਡ ਦੇ ਈਡਨ ਪਾਰਕ ਮੈਦਾਨ 'ਚ ਖੇਡਿਆ ਗਿਆ, ਜਿੱਥੇ ਭਾਰਤ ਨੇ ਪਹਿਲੇ ਟੀ-20 ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ ਅਤੇ ਸੀਰੀਜ਼ ਵਿਚ 1-0 ਦੀ ਬਡ਼ਤ ਹਾਸਲ ਕੀਤੀ। ਇਸ ਮੁਕਾਬਲੇ ਵਿਚ ਭਾਰਤ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੀਵੀ ਟੀਮ ਨੇ ਭਾਰਤ ਨੂੰ 204 ਦੌਡ਼ਾਂ ਦਾ ਵੱਡਾ ਟੀਚਾ ਦਿੱਤਾ। ਜਿਸਦੇ ਜਵਾਬ ਵਿਚ ਭਾਰਤ ਨੇ 19ਵੇਂ ਓਵਰ 'ਚ 4 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ।

ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ ਸੈਂਟਨਰ ਦੀ ਗੇਂਦ 'ਤੇ ਰੋਸ ਟੇਲਰ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਸਲਾਮੀ ਬੱਲੇਬਾਜ਼ ਰਾਹੁਲ ਨੇ ਇਸ ਮੈਚ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਆਪਣਾ ਅਰਧ ਸੈਂਕੜਾ ਲਾਇਆ ਪਰ 56 ਦੌੜਾਂ ਬਣਾ ਕੇ ਉਹ ਸੋਢੀ ਦੀ ਗੇਂਦ 'ਤੇ ਆਊਟ ਹੋ ਗਏ। ਰਾਹੁਲ ਤੋਂ ਬਾਅਧ ਬੱਲੇਬਾਜ਼ੀ ਕਰ ਰਹੇ ਕਪਤਾਨ ਕੋਹਲੀ ਵੀ 45 ਦੌੜਾਂ ਦੀ ਪਾਰੀ ਖੇਡ ਪਵੇਲੀਅਨ ਪਰਤ ਗਏ। ਬੱਲੇਬਾਜ਼ ਲਈ ਆਏ ਦੂਬੇ ਕੁਝ ਖਾਸ ਕਮਾਲ ਨਾ ਕਰ ਸਕਿਆ ਅਤੇ ਸਿਰਫ 13 ਦੌੜਾਂ ਬਣਾ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਅਈਅਰ ਅਤੇ ਪਾਂਡੇ ਨੇ ਸ਼ਾਨਦਾਰ ਪਾਰੀ ਖੇਡ ਮੈਚ ਜਿੱਤਾ ਕੇ ਹੀ ਪਵੇਲੀਅਨ ਪਰਤੇ। ਨਿਊਜ਼ੀਲੈਂਡ ਵਲੋਂ ਪਾਰੀ ਦੀ ਸ਼ੁਰੂਆਤ ਕੌਲਿਨ ਮੁਨਰੋ ਅਤੇ ਗੁਪਟਿਲ ਨੇ ਕੀਤੀ। ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਪਾਰੀ ਦੀ ਤੇਜ਼ ਸ਼ੁਰੂਆਤ ਕੀਤੀ ਅਤੇ ਪੰਜ ਓਵਰਾਂ ਵਿਚ ਹੀ ਸਕੋਰ 50 ਦੇ ਪਾਰ ਕਰ ਦਿੱਤਾ। ਸਲਾਮੀ ਬੱਲੇਬਾਜ਼ ਮੁਨਰੋ ਨੇ ਕ੍ਰੀਜ਼ 'ਤੇ ਆਉਂਦੇ ਹੀ ਚੌਕੇ ਛੱਕਿਆ ਦਾ ਮੀਂਹ ਲਿਆ ਦਿੱਤਾ। ਦੂਜੇ ਪਾਸੇ ਗੁਪਟਿਲ ਵੀ ਮੁਨਰੋ ਦਾ ਪੂਰਾ ਸਾਥ ਦਿੰਦੇ ਨਜ਼ਰ ਆਇਆ ਅਤੇ ਤੇਜ਼ੀ ਨਾਲ ਦੌੜਾਂ ਬਣਾਉਣ 'ਚ ਮਦਦ ਕੀਤੀ। ਇਸ ਦੌਰਾਨ ਸ਼ਿਵਮ ਦੂੱਬੇ ਦੀ ਗੇਂਦ 'ਤੇ ਗੁਪਟਿਲ ਨੇ ਰੋਹਿਤ ਹੱਥੋਂ ਕੈਚ ਆਊਟ ਹੋ ਗਿਆ। ਗੁਪਟਿਲ ਨੇ ਆਪਣੀ ਪਾਰੀ ਦੌਰਾਨ 19 ਗੇਂਦਾਂ 'ਚ 30 ਦੌੜਾਂ ਬਣਾਈਆਂ।ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਮੁਨਰੋ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਪਹਿਲੇ ਮੈਚ 'ਚ ਅਰਧ ਸੈਂਕੜਾ ਪੂਰਾ ਕੀਤਾ। ਮੁਨਰੋ 59 ਦੌੜਾਂ ਦੀ ਪਾਰੀ ਖੇਡ ਸ਼ਰਦੁਲ ਠਾਕੁਰ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਗ੍ਰੈਂਡਹੋਮ ਬਿਨਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ। ਇਸ ਮੈਚ 'ਚ ਵਿਲੀਅਮਸਨ ਨੇ ਕਪਤਾਨੀ ਪਾਰੀ ਖੇਡੀ ਅਤੇ 51 ਦੌੜਾਂ ਬਣਾ ਜਡੇਜਾ ਦੇ ਸ਼ਿਕਾਰ ਬਣੇ। ਬੱਲੇਬਾਜ਼ੀ ਲਈ ਸਿਫਟਰ ਸਿਰਫ ਇਕ ਦੌੜ ਹੀ ਬਣੀ ਸਕਿਆ ਅਤੇ ਬੁਮਰਾਹ ਦੀ ਗੇਂਦ 'ਤੇ ਅਈਅਰ ਹੱਥੋਂ ਕੈਚ ਆਊਟ ਹੋ ਗਿਆ। ਇਸ ਮੈਚ 'ਚ ਟੇਲਰ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 54 ਦੌੜਾਂ ਬਣਾ ਅਜੇਤੂ ਪਵੇਲੀਅਨ ਪਰਤੇ। ਦੂਜੇ ਪਾਸੇ ਸੈਨਟਰ 2 ਦੌੜਾਂ ਬਣਾ ਕੇ ਅਜੇਤੂ ਰਿਹਾ।ਟੀਮਾਂ ਇਸ ਤਰ੍ਹਾਂ ਹਨ:-

ਭਾਰਤ  : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ),ਲੋਕੇਸ਼ ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਣੀ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ।

ਨਿਊਜ਼ੀਲੈਂਡ- ਕੇਨ ਵਿਲੀਅਮਸਨ (ਕਪਤਾਨ), ਹੈਮਿਸ਼ ਬੇਨੇਟ, ਮਾਰਟਿਨ ਗੁਪਟਿਲ, ਕੌਲਿਨ ਮੁਨਰੋ, ਰੋਸ ਟੇਲਰ, ਬਲੇਅਰ ਟਿਕਰ, ਮਿਸ਼ੇਲ ਸੈਂਟਨਰ, ਟਿਮ ਸਿਫਰਟ, ਈਸ਼ ਸ਼ੋਢੀ, ਟਿਮ ਸਾਊਥੀ, ਕੌਲਿਨ ਡੀ ਗ੍ਰੈਂਡਹੋਮ।