ਟੀ20 ਕੈਨੇਡਾ ਲੀਗ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲਵੇਗਾ ਨਿਊਜ਼ੀਲੈਂਡ ਦਾ ਇਹ ਖਿਡਾਰੀ

08/06/2019 3:24:10 AM

ਆਕਲੈਂਡ— ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬ੍ਰੈਂਡਨ ਮੈਕੁਲਮ ਗਲੋਬਲ ਟੀ-20 ਕੈਨੇਡਾ ਦੇ ਖਤਮ ਹੋਣ ਤੋਂ ਬਾਅਦ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਵੇਗਾ। ਟੋਰਾਂਟੋ ਨੈਸ਼ਨਲਸ ਵਲੋਂ ਖੇਡ ਰਹੇ ਮੈਕੁਲਮ ਨੇ 2016 'ਚ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਸੀ ਪਰ ਉਹ ਵਿਸ਼ਵ ਭਰ ਦੇ ਟੀ-20 ਲੀਗ 'ਚ ਖੇਡ ਰਹੇ ਸਨ। ਇਸ 37 ਸਾਲਾ ਖਿਡਾਰੀ ਨੇ 101 ਟੈਸਟ ਮੈਚਾਂ 'ਚ 6453 ਦੌੜਾਂ ਬਣਾਈਆਂ, ਜਿਸ 'ਚ 12 ਸੈਂਕੜੇ ਦਰਜ ਹਨ। ਉਸਦਾ ਟੋਪ ਸਕੋਰ 302 ਦੌੜਾਂ ਹੈ।
ਉਨ੍ਹਾਂ ਨੇ 260 ਵਨ ਡੇ 'ਚ 6083 ਦੌੜਾਂ ਬਣਾਈਆਂ ਜਿਸ 'ਚ ਪੰਜ ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 71 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 2140 ਦੌੜਾਂ ਬਣਾਈਆਂ। ਮੈਕੁਲਮ ਨੇ ਆਪਣੇ ਟਵੀਟਰ ਪੇਜ਼ 'ਤੇ ਆਧਿਕਾਰਿਕ ਬਿਆਨ 'ਚ ਕਿਹਾ ਮੈਨੂੰ ਅੱਜ ਮਾਣ ਤੇ ਸੰਤੁਸ਼ਟੀ ਦੇ ਨਾਲ ਜੀ. ਟੀ. 20 ਕੈਨੇਡਾ ਦੀ ਸਮਾਪਤੀ ਤੋਂ ਬਾਅਦ ਕ੍ਰਿਕਟ ਦੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਰਿਹਾ ਹਾਂ। ਮੈਂ ਯੂਰੋ ਟੀ-20 ਸਲੈਮ 'ਚ ਨਹੀਂ ਖੇਡਾਂਗਾ ਤੇ ਮੈਂ ਆਯੋਜਕਾਂ ਦਾ ਉਸਦੇ ਸਮਰਥਨ ਤੇ ਮੇਰੇ ਫੈਸਲੇ ਨੂੰ ਸਮਝਣ ਲਈ ਧੰਨਵਾਦ ਕਰਦਾ ਹਾਂ।

Gurdeep Singh

This news is Content Editor Gurdeep Singh