ਨਿਊਜ਼ੀਲੈਂਡ ਜਿੱਤ ਦਾ ਹੱਕਦਾਰ, ਅਸੀਂ 30 ਤੋਂ 40 ਦੌੜਾਂ ਘੱਟ ਬਣਾਈਆਂ : ਕੋਹਲੀ

06/24/2021 1:36:51 AM

ਸਾਊਥੰਪਟਨ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਵਿਚ ਜਿੱਤ ਦਾ ਹੱਕਦਾਰ ਦੱਸਿਆ ਅਤੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਜੇਕਰ ਉਸਦੀ ਟੀਮ ਦੂਜੀ ਪਾਰੀ ਵਿਚ 30 ਤੋਂ 40 ਦੌੜਾਂ ਜ਼ਿਆਦਾ ਬਣਾਈਆਂ ਹੁੰਦੀਆਂ ਤਾਂ ਨਤੀਜਾ ਕੁਝ ਹੋਰ ਹੋ ਸਕਦਾ ਸੀ। ਭਾਰਤੀ ਟੀਮ ਦੂਜੀ ਪਾਰੀ ਵਿਚ 170 ਦੌੜਾਂ 'ਤੇ ਆਊਟ ਹੋ ਗਈ। ਨਿਊਜ਼ੀਲੈਂਡ ਨੂੰ 139 ਦੌੜਾਂ ਦਾ ਟੀਚਾ ਮਿਲਿਆ, ਜੋ ਕੇਨ ਵਿਲੀਅਮਸਨ (ਅਜੇਤੂ 52) ਅਤੇ ਰੋਸ ਟੇਲਰ (ਅਜੇਤੂ 47) ਦੇ ਵਿਚਾਲੇ ਤੀਜੇ ਵਿਕਟ ਦੇ ਲਈ 96 ਦੌੜਾਂ ਦੀ ਅਟੁੱਟ ਸਾਂਝੇਦਾਰੀ ਨਾਲ 2 ਵਿਕਟਾਂ 'ਤੇ ਜਿੱਤ ਹਾਸਲ ਕਰ ਲਈ। 

ਇਹ ਖ਼ਬਰ ਪੜ੍ਹੋ- ਯੂਰੋ-2020 : ਇੰਗਲੈਂਡ ਨੇ ਚੈਕ ਗਣਰਾਜ ਨੂੰ ਹਰਾਇਆ


ਕੋਹਲੀ ਨੇ ਕਿਹਾ ਕੇਨ ਵਿਲੀਅਮਸਨ ਅਤੇ ਨਿਊਜ਼ੀਲੈਂਡ ਦੀ ਪੂਰੀ ਟੀਮ ਨੂੰ ਵਧਾਈ। ਉਨ੍ਹਾਂ ਨੇ ਸ਼ਾਨਦਾਰ ਖੇਡ ਦਿਖਾਇਆ ਅਤੇ ਤਿੰਨ ਦਿਨ ਤੋਂ ਥੋੜੇ ਜ਼ਿਆਦਾ ਸਮੇਂ ਵਿਚ ਟੀਚਾ ਹਾਸਲ ਕਰ ਲਿਆ। ਉਨ੍ਹਾਂ ਨੇ ਸਾਡੇ 'ਤੇ ਦਬਾਅ ਬਣਾਈ ਰੱਖਿਆ। ਉਹ ਜਿੱਤ ਦੇ ਹੱਕਦਾਰ ਸਨ। ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਆਪਣੀ ਰਣਨੀਤੀ 'ਤੇ ਵਧੀਆ ਤਰ੍ਹਾਂ ਨਾਲ ਅਮਲ ਕੀਤਾ। ਅਸੀਂ 30 ਤੋਂ 40 ਦੌੜਾਂ ਘੱਟ ਬਣਾਈਆਂ। ਉਨ੍ਹਾਂ ਨੇ ਕਿਹਾ ਕਿ ਪਹਿਲਾ ਦਿਨ ਮੀਂਹ ਕਾਰਨ ਰੱਦ ਹੋ ਗਿਆ ਅਤੇ ਜਦੋਂ ਖੇਡ ਫਿਰ ਤੋਂ ਸ਼ੁਰੂ ਹੋਇਆ ਤਾਂ ਲੈਅ ਹਾਸਲ ਕਰਨਾ ਮੁਸ਼ਕਿਲ ਸੀ। ਅਸੀਂ ਕੇਵਲ ਤਿੰਨ ਵਿਕਟਾਂ ਗੁਆਈਆਂ ਪਰ ਜੇਕਰ ਖੇਡ ਬਿਨਾਂ ਰੁਕਾਵਟ ਦੇ ਚੱਲਦਾ ਰਿਹਾ ਤਾਂ ਅਸੀਂ ਹੋਰ ਦੌੜਾਂ ਬਣਾ ਸਕਦੇ ਸੀ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਕੋਹਲੀ ਅਤੇ ਭਾਰਤੀ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਚੈਂਪੀਅਨ ਬਣਨ ਦਾ ਵਿਸ਼ੇਸ਼ ਅਹਿਸਾਸ ਕਰਾਰ ਦਿੱਤਾ। 

ਇਹ ਖ਼ਬਰ ਪੜ੍ਹੋ- ਏਸ਼ੇਜ ’ਚ ਪਰਿਵਾਰ ਨਾਲ ਨਹੀਂ ਲਿਜਾਣ ਦੀ ਸੰਭਾਵਨਾ ’ਤੇ ਵਰ੍ਹੇ ਵਾਨ, ਪੀਟਰਸਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh