ਭਾਰਤ ਖਿਲਾਫ ਵਨ ਡੇ ਸੀਰੀਜ਼ ਲਈ ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਐਲਾਨ

01/17/2019 11:02:13 AM

ਨਵੀਂ ਦਿੱਲੀ— ਭਾਰਤ ਖਿਲਾਫ ਖੇਡੀ ਜਾਣ ਵਾਲੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਤਿੰਨ ਮੁਕਾਬਲਿਆਂ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ 14 ਮੈਂਬਰੀ ਟੀਮ 'ਚ ਸਪਿਨਰ ਮਿਚੇਲ ਸੈਂਟਨਰ ਸਮੇਤ ਟਾਮ ਲਾਥਮ ਅਤੇ ਕੋਲਿਨ ਡੀ ਗ੍ਰੈਂਡਹੋਮ ਦੀ ਵਾਪਸੀ ਹੋਈ ਹੈ ਜਦਕਿ ਸ਼੍ਰੀਲੰਕਾ ਖਿਲਾਫ ਵਨ-ਡੇ ਸੀਰੀਜ਼ 'ਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੇ ਜਿਮੀ ਨੀਸ਼ਮ ਸੱਟ ਕਾਰਨ ਬਾਹਰ ਹੋ ਗਏ। ਉਨ੍ਹਾਂ ਦੇ ਨਾਲ-ਨਾਲ ਸੱਟ ਦੇ ਕਾਰਨ ਐਸਟਲ ਨੂੰ ਵੀ ਜਗ੍ਹਾ ਨਹੀਂ ਮਿਲੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਵਨ ਡੇ 23 ਜਨਵਰੀ ਨੂੰ ਨੇਪੀਅਰ 'ਚ ਖੇਡਿਆ ਜਾਵੇਗਾ।

ਟੀਮ ਇਸ ਤਰ੍ਹਾਂ ਹੈ :-
ਕੇਨ ਵਿਲੀਅਮਸ (ਕਪਤਾਨ), ਟਰੇਂਟ ਬੋਲਟ, ਡਗ ਬ੍ਰੇਸਵੇਲ, ਕਾਲਿਨ ਡੀ ਗ੍ਰੈਂਡਹੋਮ, ਲਾਕੀ ਫਰਗਿਊਸਨ, ਮਾਰਟਿਨ ਗਪਟਿਲ, ਮੈਟ ਹੈਨਰੀ, ਟਾਮ ਲਾਥਮ, ਕਾਲਿਨ ਮੁਨਰੋ, ਹੇਨਰੀ ਨਿਕੋਲਸ, ਮਿਚੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਦੀ, ਰਾਸ ਟੇਲਰ।

ਅਜਿਹਾ ਹੈ ਭਾਰਤ-ਨਿਊਜ਼ੀਲੈਂਡ ਵਨ-ਡੇ ਸੀਰੀਜ਼ ਦਾ ਪੂਰਾ ਪ੍ਰੋਗਰਾਮ
23 ਜਨਵਰੀ, ਸਵੇਰੇ 7.30 ਵਜੇ, ਨੇਪੀਅਰ, (ਪਹਿਲਾ ਵਨ ਡੇ)
26 ਜਨਵਰੀ ਸਵੇਰੇ 7.30 ਵਜੇ, ਟੌਰੰਗਾ (ਦੂਜਾ ਵਨ ਡੇ)
28 ਜਨਵਰੀ, ਸਵੇਰੇ 7.30 ਵਜੇ, ਟੌਰੰਗਾ (ਤੀਜਾ ਵਨ ਡੇ)
31 ਜਨਵਰੀ, ਸਵੇਰੇ 7.30 ਵਜੇ, ਹੈਮਿਲਟਨ (ਚੌਥਾ ਵਨ ਡੇ)
03 ਫਰਵਰੀ, ਸਵੇਰੇ 7.30 ਵਜੇ, ਵੇਲਿੰਗਟਨ, (ਪੰਜਵਾਂ ਵਨ ਡੇ)

ਅਜਿਹਾ ਹੈ ਭਾਰਤ-ਨਿਊਜ਼ੀਲੈਂਡ ਟੀ-20 ਸੀਰੀਜ਼ ਦਾ ਪੂਰਾ ਪ੍ਰੋਗਰਾਮ
ਵਨ ਡੇ ਸੀਰੀਜ਼ ਦੇ ਬਾਅਦ ਭਾਰਤ-ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਵੀ ਖੇਡੀ ਜਾਵੇਗੀ। ਤਿੰਨ ਮੈਚਾਂ ਦੀ ਇਸ ਸੀਰੀਜ਼ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ :-
06 ਫਰਵਰੀ, ਦੁਪਹਿਰ 12.30 ਵਜੇ, ਵੇਲਿੰਗਟਨ (ਪਹਿਲਾ ਟੀ-20 ਮੈਚ)
08 ਫਰਵਰੀ, ਦੁਪਹਿਰ 11.30 ਵਜੇ, ਆਕਲੈਂਡ (ਦੂਜਾ ਟੀ-20 ਮੈਚ)
10 ਫਰਵਰੀ, ਦੁਪਹਿਰ 12.30 ਵਜੇ, ਹੈਮਿਲਟਨ (ਤੀਜਾ ਟੀ-20 ਮੈਚ)

Tarsem Singh

This news is Content Editor Tarsem Singh