ਭਾਰਤ ਖਿਲਾਫ ਨਿਊਜ਼ੀਲੈਂਡ ਦੀ ਵਨ ਡੇ ਟੀਮ ਦਾ ਐਲਾਨ, ਇਹ ਨਵਾਂ ਗੇਂਦਬਾਜ਼ ਹੋਇਆ ਸ਼ਾਮਲ

01/30/2020 12:58:58 PM

ਸਪੋਰਟਸ ਡੈਸਕ—ਭਾਰਤ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ੀ ਹੋ ਰਹੀ ਹੈ ਜਿੱਥੇ ਭਾਰਤ ਬੀਤੇ ਦਿਨ ਕੀਵੀ ਟੀਮ ਨੂੰ ਤੀਜੇ ਮੁਕਾਬਲੇ 'ਚ ਸੁਪਰ ਓਵਰ 'ਚ ਹਰਾ ਕੇ ਮੈਚ ਜਿੱਤ ਲਿਆ ਅਤੇ ਇਸ ਸੀਰੀਜ਼ ਦੇ ਪਹਿਲੇ ਤਿੰਨ ਮੈਚਾਂ 'ਚ ਜਿੱਤ ਦਰਜ ਕੇ ਟੀਮ ਇੰਡੀਆ ਨੇ ਸੀਰੀਜ਼ 3-0 ਨਾਲ ਆਪਣੇ ਨਾਲ ਦਰਜ ਕਰ ਲਈ ਹੈ। ਇਸ ਟੀ-20 ਸੀਰੀਜ਼ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡੀ ਜਾਵੇਗੀ। ਜਿੱਥੇ ਨਿਊਜ਼ੀਲੈਂਡ ਨੇ ਵਨ ਡੇ ਮੈਚਾਂ ਦੀ ਸੀਰੀਜ਼ ਲਈ 14 ਮੈਂਮਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। 

ਕੀਵੀ ਟੀਮ ਦੇ ਧਾਕੜ ਤੇਜ਼ ਗੇਂਦਬਾਜ਼ ਟਰੇਂਟ ਬੋਲਟ, ਮੈਟ ਹੈਨਰੀ ਅਤੇ ਲਾਕੀ ਫਰਗਿਊਸਨ ਇਸ ਵਨ ਡੇ ਟੀਮ ਤੋਂ ਬਾਹਰ ਹਨ। ਟਰੇਂਟ ਬੋਲਟ ਦੇ ਹੱਥ 'ਚ ਫ੍ਰੈਕਚਰ ਹੈ। ਲਾਕੀ ਫਰਗਿਊਸਨ ਦੇ ਕਾਫ 'ਚ ਸਟ੍ਰੇਨ ਹੈ ਅਤੇ ਮੈਟ ਹੈਨਰੀ ਦਾ ਅੰਗੂਠਾ ਟੁੱਟਿਆ ਹੋਇਆ ਹੈ। ਇਹ ਤਿੰਨੋ ਹੀ ਖਿਡਾਰੀ ਆਪਣੀ ਸੱਟਾਂ ਤੋਂ ਉਭਰਨ 'ਚ ਅਸਫਲ ਰਹੇ ਹਨ। ਇਕ ਖਿਡਾਰੀ ਨੂੰ ਪਹਿਲੀ ਵਾਰ ਕੀਵੀ ਟੀਮ 'ਚ ਜਗ੍ਹਾ ਮਿਲੀ ਹੈ। ਕਾਇਲੇ ਜੈਮੀਸਨ ਨੂੰ ਪਹਿਲੀ ਵਾਰ ਨਿਊਜ਼ੀਲੈਂਡ ਟੀਮ ਦੇ ਚੋਣਕਾਰਾਂ ਨੇ ਵਨ-ਡੇ ਟੀਮ 'ਚ ਸ਼ਾਮਲ ਕੀਤਾ ਹੈ। ਜੈਮੀਸਨ ਤੋਂ ਇਲਾਵਾ ਦੋ ਹੋਰ ਖਿਡਾਰੀਆਂ ਨੂੰ ਤਕਰੀਬਨ 3 ਸਾਲ ਬਾਅਦ ਵਨ ਡੇ ਟੀਮ 'ਚ ਚੁਣਿਆ ਗਿਆ ਹੈ। 

ਕੀਵੀ ਟੀਮ ਦੇ ਤੇਜ਼ ਗੇਂਦਬਾਜ਼ ਸਕਾਟ ਕੁਗਲੇਨ ਅਤੇ ਹੈਮਿਸ਼ ਬੇਨੇਟ ਨੂੰ ਸਾਲ 2017 ਤੋਂ ਬਾਅਦ ਪਹਿਲੀ ਵਾਰ ਵਨ ਡੇ ਟੀਮ 'ਚ ਵਾਪਸੀ ਕਰਨ ਦਾ ਮੌਕਾ ਮਿਲਿਆ ਹੈ। ਟਿਮ ਸਾਊਦੀ ਦੇ ਨਾਲ ਸਕਾਟ ਕੁਗਲੇਇਜਨ, ਹਾਮਿਸ਼ ਬੇਨੇਟੇ ਅਤੇ ਅਨਕੈਪਡ ਕਾਇਲ ਜੈਮੀਸਨ ਤੇਜ਼ ਗੇਂਦਬਾਜ਼ੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਤੋਂ ਇਲਾਵਾ ਗੇਂਦਬਾਜ਼ੀ ਵਿਭਾਗ 'ਚ ਸਪਿਨਰ ਈਸ਼ ਸੋਢੀ ਨੂੰ ਸਿਰਫ ਪਹਿਲੇ ਵਨ ਡੇ ਮੈਚ ਲਈ ਹੀ ਟੀਮ 'ਚ ਜਗ੍ਹਾ ਮਿਲੀ ਹੈ। ਟਾਮ ਲੈਥਮ ਨੂੰ ਇੰਜਰੀ ਤੋਂ ਉਭਰਨ ਦੇ ਬਾਅਦ ਨਿਊਜ਼ੀਲੈਂਡ ਦੀ 14 ਮੈਂਮਬਰੀ ਵਨ ਡੇ ਟੀਮ 'ਚ ਸ਼ਾਮਲ ਕਰ ਲਿਆ ਗਿਆ ਹੈ।   

ਭਾਰਤ-ਨਿਊਜ਼ੀਲੈਂਡ ਦੇ ਵਿਚਾਲੇ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ 5 ਫਰਵਰੀ ਨੂੰ ਹੈਮਿਲਟਨ ਦੇ ਸੇਡਨ ਪਾਰਕ 'ਚ ਖੇਡਿਆ ਜਾਵੇਗਾ। ਵਰਲਡ ਕੱਪ ਤੋਂ ਬਾਅਦ ਇਹ ਕੀਵੀ ਟੀਮ ਦਾ ਪਹਿਲਾ ਮੁਕਾਬਲਾ ਹੋਵੇਗਾ। 

3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਸ਼ੈਡਿਊਲ
5 ਫਰਵਰੀ, ਭਾਰਤ ਬਨਾਮ ਨਿਊਜ਼ੀਲੈਂਡ, ਪਹਿਲਾ ਵਨ ਡੇ (ਹੈਮਿਲਟਨ) ਸਵੇਰੇ 7.30 ਵਜੇ ਭਾਰਤੀ ਸਮੇਂ ਅਨੁਸਾਰ
8 ਫਰਵਰੀ, ਭਾਰਤ ਬਨਾਮ ਨਿਊਜ਼ੀਲੈਂਡ, ਦੂਜਾ ਵਨ ਡੇ (ਆਕਲੈਂਡ) ਸਵੇਰੇ 7.30 ਵਜੇ ਭਾਰਤੀ ਸਮੇਂ ਅਨੁਸਾਰ
11 ਫਰਵਰੀ, ਭਾਰਤ ਬਨਾਮ ਨਿਊਜ਼ੀਲੈਂਡ, ਤੀਜਾ ਵਨ ਡੇ (ਮਾਂਗਨੁਈ) ਸਵੇਰੇ 7.30 ਵਜੇ ਭਾਰਤੀ ਸਮੇਂ ਅਨੁਸਾਰ

ਭਾਰਤ ਖਿਲਾਫ ਵਨ ਡੇ ਸੀਰੀਜ਼ ਲਈ ਨਿਊਜ਼ੀਲੈਂਡ ਟੀਮ
ਕੇਨ ਵਿਲੀਅਮਸਨ (ਕਪਤਾਨ), ਹੈਮਿਸ਼ ਬੇਨੇਟ, ਟਾਮ ਬਲੰਡੇਲ, ਕਾਲਿਨ ਡੀ ਗਰੈਂਡਹੋਮ, ਮਾਰਟਿਨ ਗੁਪਟਿਲ, ਕਾਇਲ ਜੈਮੀਸਨ, ਸਕਾਟ ਕੁਗਲੇਇਜਨ, ਟਾਮ ਲਾਥਮ (ਵਿਕਟਕੀਪਰ), ਜਿਮੀ ਨੀਸ਼ਮ, ਹੈਨਰੀ ਨਿਕੋਲਸ, ਮਿਸ਼ਲ ਸੈਂਟਨਰ, ਈਸ਼ ਸੋਢੀ (ਸਿਰਫ ਪਹਿਲਾ ਵਨ ਡੇ), ਟਿਮ ਸਾਊਦੀ, ਰਾਸ ਟੇਲਰ।
ਭਾਰਤ ਖਿਲਾਫ ਵਨ ਡੇ ਸੀਰੀਜ਼ ਲਈ ਨਿਊਜ਼ੀਲੈਂਡ ਟੀਮ
ਕੇਨ ਵਿਲੀਅਮਸਨ (ਕਪਤਾਨ), ਹੈਮਿਸ਼ ਬੇਨੇਟ, ਟਾਮ ਬਲੰਡੇਲ, ਕਾਲਿਨ ਡੀ ਗਰੈਂਡਹੋਮ, ਮਾਰਟਿਨ ਗੁਪਟਿਲ, ਕਾਇਲ ਜੈਮੀਸਨ, ਸਕਾਟ ਕੁਗਲੇਇਜਨ, ਟਾਮ ਲਾਥਮ (ਵਿਕਟਕੀਪਰ), ਜਿਮੀ ਨੀਸ਼ਮ, ਹੈਨਰੀ ਨਿਕੋਲਸ, ਮਿਸ਼ਲ ਸੈਂਟਨਰ, ਈਸ਼ ਸੋਢੀ (ਸਿਰਫ ਪਹਿਲਾ ਵਨ ਡੇ), ਟਿਮ ਸਾਊਦੀ, ਰਾਸ ਟੇਲਰ।