ਨਿਊਜ਼ੀਲੈਂਡ ICC ਟੈਸਟ ਰੈਂਕਿੰਗ ’ਚ ਬਣੀ ਨੰਬਰ ਵਨ ਟੀਮ

06/13/2021 9:24:21 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਐਜਬੈਸਟਨ ’ਚ ਇੰਗਲੈਂਡ ਨੂੰ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਸਵੇਰੇ 8 ਵਿਕਟਾਂ ਨਾਲ ਹਰਾ ਕੇ ਟੈਸਟ ਰੈਂਕਿਗ ’ਚ ਨੰਬਰ ਇਕ ਸਥਾਨ ’ਤੇ ਆ ਗਿਆ ਹੈ। ਨਿਊਜ਼ੀਲੈਂਡ ਦੀ ਇੰਗਲੈਂਡ ’ਚ 1999 ਦੇ ਬਾਅਦ 22 ਸਾਲ ਦੇ ਲੰਬੇ ਵਕਫ਼ੇ ਦੇ ਬਾਅਦ ਇਹ ਪਹਿਲੀ ਟੈਸਟ ਸੀਰੀਜ਼ ’ਚ ਜਿੱਤ ਹੈ। ਨਿਊਜ਼ੀਲੈਂਡ ਨੂੰ ਜਿੱਤ ਲਈ 38 ਦੌੜਾਂ ਦਾ ਟੀਚਾ ਮਲਿਆ ਸੀ ਜੋ ਉਸ ਨੇ 10.5 ਓਵਰ ’ਚ ਦੋ ਵਿਕਟਾਂ ’ਤੇ 41 ਦੌੜਾਂ ਬਣਾ ਕੇ ਹਾਸਲ ਕਰ ਲਿਆ।

ਕਾਰਜਵਾਹਕ ਕਪਤਾਨ ਟਾਮ ਲਾਥਨ ਨੇ ਅਜੇਤੂ 23 ਦੌੜਾਂ ਨਾਲ ਮੈਚ ਜੇਤੂ ਪਾਰੀ ਖੇਡੀ ਤੇ ਆਪਣੀ ਪਾਰੀ ਦੇ ਦੌਰਾਨ 4000 ਟੈਸਟ ਦੌੜਾਂ ਵੀ ਪੂਰੀਆਂ ਕਰ ਲਈਆਂ। ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਨੌਵੇਂ ਕੀਵੀ ਬੱਲੇਬਾਜ਼ ਬਣ ਗਏ। ਮੈਟ ਹੈਨਰੀ ਨੂੰ ਦੋਵਾਂ ਪਾਰੀਆਂ ’ਚ ਤਿੰਨ-ਤਿੰਨ ਵਿਕਟਾਂ ਲੈਣ ਲਈ ਪਲੇਅਰ ਆਫ਼ ਦਿ ਮੈਚ ਤੇ ਓਪਨਰ ਡੇਵੋਨ ਕਾਨਵੇ ਨੂੰ ਸੀਰੀਜ਼ ’ਚ 306 ਦੌੜਾਂ ਬਣਾਉਣ ਲਈ ਪਲੇਅਰ ਆਫ਼ ਸੀਰੀਜ਼ ਦਾ ਪੁਰਸਕਾਰ ਦਿੱਤਾ ਗਿਆ। 

Tarsem Singh

This news is Content Editor Tarsem Singh