NZ vs IND : 7ਵੀਂ ਵਾਰ ਸੁਪਰ ਓਵਰ ਖੇਡੀ ਨਿਊਜ਼ੀਲੈਂਡ, ਜਾਣੋ ਇਸ ਦੇ ਹੈਰਾਨੀਜਨਕ ਰਿਕਾਰਡ ਬਾਰੇ

01/30/2020 12:30:50 PM

ਸਪੋਰਟਸ ਡੈਸਕ— ਹੈਮਿਲਟਨ ਦੇ ਮੈਦਾਨ 'ਤੇ ਨਿਊਜ਼ੀਲੈਂਡ ਦੀ ਟੀਮ ਭਾਰਤ ਖਿਲਾਫ ਪੰਜ ਮੈਂਚਾਂ ਦੀ ਸੀਰੀਜ਼ ਦਾ ਤੀਜਾ ਮੈਚ ਸੁਪਰ ਓਵਰ 'ਚ ਗੁਆ ਬੈਠੀ। ਭਾਰਤ ਤੋਂ ਮਿਲੇ 179 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਨੇ ਬਰਾਬਰ ਦੌੜਾਂ ਬਣਾ ਕੇ ਮੈਚ ਟਾਈ ਕਰਵਾ ਲਿਆ ਸੀ। ਇਸ ਤੋਂ ਬਾਅਦ ਸੁਪਰ ਓਵਰ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ 17 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ ਨੇ ਆਖ਼ਰੀ ਗੇਂਦ 'ਤੇ ਛੱਕਾ ਲਾ ਕੇ ਟੀਚਾ ਹਾਸਲ ਕਰ ਲਿਆ।

ਜੇਕਰ ਰਿਕਾਰਡ ਦੇਖੀਏ ਤਾਂ ਪਤਾ ਲਗਦਾ ਹੈ ਕਿ ਨਿਊਜ਼ੀਲੈਂਡ ਨੇ ਸਭ ਤੋਂ ਜ਼ਿਆਦਾ 7 ਵਾਰ ਸੁਪਰ ਓਵਰ ਖੇਡਿਆ ਹੈ। ਇਸ 'ਚ ਉਨ੍ਹਾਂ ਨੂੰ ਦੋ ਵਾਰ ਹੀ ਸਫਲਤਾ ਹਾਸਲ ਹੋਈ ਹੈ। ਪਿਛਲੇ 10 ਸਾਲਾਂ 'ਚ ਉਨ੍ਹਾਂ ਨੇ ਪੰਜ ਸੁਪਰਓਵਰ ਖੇਡੇ ਹਨ, ਪੰਜਾਂ 'ਚ ਉਸ ਨੂੰ ਅਸਫਲਤਾ ਹਾਸਲ ਹੋਈ ਹੈ।

ਟੀ-20 'ਚ ਸਭ ਤੋਂ ਜ਼ਿਆਦਾ ਟਾਈ ਖੇਡਣ ਵਾਲੀਆਂ ਟੀਮਾਂ
7 : ਨਿਊਜ਼ੀਲੈਂਡ
3 : ਪਾਕਿਸਤਾਨ, ਵੈਸਟਇੰਡੀਜ਼
2 : ਭਾਰਤ, ਆਸਟਰੇਲੀਆ, ਸ਼੍ਰੀਲੰਕਾ, ਜ਼ਿੰਬਾਬਵੇ, ਕੁਵੈਤ, ਕਤਰ, ਕੈਨੇਡਾ, ਇੰਗਲੈਂਡ
1 : ਆਇਰਲੈਂਡ, ਜਰਸੀ, ਨੀਦਰਲੈਂਡ, ਸਕਾਟਲੈਂਡ, ਦੱਖਣੀ ਅਫਰੀਕਾ।

ਟੀ-20 ਇੰਟਰਨੈਸ਼ਨਲ 'ਚ ਅਜੇ ਤਕ ਹੋਏ ਸੁਪਰ ਓਵਰ
ਫਰਵਰੀ, 2006 : ਵੈਸਟਇੰਡੀਜ਼ ਬਨਾਮ ਨਿਊਜ਼ੀਲੈਂਡ, ਨਿਊਜ਼ੀਲੈਂਡ 3-0 ਨਾਲ ਬਾਲ ਆਊਟ ਜਿੱਤਿਆ।
ਸਤੰਬਰ 2007 : ਭਾਰਤ ਬਨਾਮ ਪਾਕਿਸਤਾਨ, ਭਾਰਤ 3-0 ਨਾਲ ਬਾਲ ਆਊਟ ਜਿੱਤਿਆ।
ਅਕਤੂਬਰ 2008 : ਕੈਨੇਡਾ ਬਨਾਮ ਜ਼ਿੰਬਾਬਵੇ, ਜ਼ਿੰਬਾਬਵੇ 3-1 ਨਾਲ ਬਾਲ ਆਊਟ ਜਿੱਤਿਆ।
ਦਸੰਬਰ 2008 : ਨਿਊਜ਼ੀਲੈਂਡ ਬਨਾਮ ਵਿੰਡੀਜ਼, ਵੈਸਟਇੰਡੀਜ਼ ਸੁਪਰ ਓਵਰ 'ਚ 10 ਦੌੜਾਂ ਨਾਲ ਜਿੱਤਿਆ।
ਫਰਵਰੀ 2010 : ਨਿਊਜ਼ੀਲੈਂਡ ਬਨਾਮ ਆਸਟਰੇਲੀਆ, ਨਿਊਜ਼ੀਲੈਂਡ ਤਿੰਨ ਦੌੜਾਂ ਨਾਲ ਜਿੱਤਿਆ।
ਸਤੰਬਰ 2012 : ਪਾਕਿਸਤਾਨ ਬਨਾਮ ਆਸਟਰੇਲੀਆ, ਪਾਕਿਸਤਾਨ ਇਕ ਦੌੜ ਨਾਲ ਜਿੱਤਿਆ।

ਸਤੰਬਰ 2012 : ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ, ਸ਼੍ਰੀਲੰਕਾ 6 ਦੌੜਾਂ ਨਾਲ ਜਿੱਤਿਆ।
ਅਕਤੂਬਰ 2012 : ਵੈਸਟਇੰਡੀਜ਼ ਬਨਾਮ ਨਿਊਜ਼ੀਲੈਂਡ, ਵੈਸਟਇੰਡੀਜ਼ 2 ਦੌੜਾਂ ਨਾਲ ਜਿੱਤਿਆ।
ਨਵੰਬਰ 2015 :  ਇੰਗਲੈਂਡ ਬਨਾਮ ਪਾਕਿਸਤਾਨ, ਇੰਗਲੈਂਡ 1 ਦੌੜ ਨਾਲ ਜਿੱਤਿਆ।
ਜੂਨ 2018 : ਸਕਾਟਲੈਂਡ ਬਨਾਮ ਆਇਰਲੈਂਡ, ਮੈਚ ਟਾਈ
ਜਨਵਰੀ 2019 : ਕਤਰ ਬਨਾਮ ਕੁਵੈਤ, ਕਤਰ ਇਕ ਦੌੜ ਨਾਲ ਜਿੱਤਿਆ।
ਮਾਰਚ 2019 : ਸ਼੍ਰੀਲੰਕਾ ਬਨਾਮ ਦੱਖਣੀ ਅਫਰੀਕਾ, ਦੱਖਣੀ ਅਫਰੀਕਾ 9 ਦੌੜਾਂ ਨਾਲ ਜਿੱਤਿਆ।

ਮਈ 2019 : ਜਰਸੀ ਬਨਾਮ ਗਵੇਰਨਸ, ਜਰਸੀ ਇਕ ਦੌੜ ਨਾਲ ਜਿੱਤਿਆ।
ਜੂਨ 2019 : ਨੀਦਰਲੈਂਡ ਬਨਾਮ ਜ਼ਿੰਬਾਬਵੇ, ਜ਼ਿੰਬਾਬਵੇ 9 ਦੌੜਾਂ ਨਾਲ ਜਿੱਤਿਆ।
ਜੁਲਾਈ 2019 : ਕੁਵੈਤ ਬਨਾਮ ਕਤਰ, ਕਤਰ 2 ਦੌੜਾਂ ਨਾਲ ਜਿੱਤਿਆ।
ਨਵੰਬਰ 2019 : ਨਿਊਜ਼ੀਲੈਂਡ ਬਨਾਮ ਇੰਗਲੈਂਡ, ਇੰਗਲੈਂਡ 9 ਦੌੜਾਂ ਨਾਲ ਜਿੱਤਿਆ।
ਜਨਵਰੀ 2020 : ਭਾਰਤ ਬਨਾਮ ਇੰਗਲੈਂਡ, ਭਾਰਤ ਇਕ ਵਿਕਟ ਨਾਲ ਜਿੱਤਿਆ।
(ਨੋਟ : ਨਿਊਜ਼ੀਲੈਂਡ ਨੇ ਸਭ ਤੋਂ ਜ਼ਿਆਦਾ 7 ਸੁਪਰਓਵਰ ਖੇਡੇ, ਇਨ੍ਹਾਂ 'ਚੋਂ ਪੰਜ ਮੈਚ ਉਸ ਨੂੰ ਗੁਆਉਣੇ ਪਏ ਜਦਕਿ 2 'ਚ ਉਸ ਨੂੰ ਸਫਲਤਾ ਮਿਲੀ।

ਕੀਵੀ ਗੇਂਦਬਾਜ਼ ਸਾਊਦੀ ਨੇ ਕਰਾਏ ਸਭ ਤੋਂ ਜ਼ਿਆਦਾ ਸੁਪਰ ਓਵਰ
ਕੀਵੀ ਤੇਜ਼ ਗੇਂਦਬਾਜ਼ ਟਿਮ ਸਾਊਦੀ ਦੇ ਨਾਂ 'ਤੇ ਸਭ ਤੋਂ ਜ਼ਿਆਦਾ ਪੰਜ ਵਾਰ ਸੁਪਰ ਓਵਰ ਕਰਾਉਣ ਦਾ ਰਿਕਾਰਡ ਹੈ, ਪਰ ਉਹ ਸਿਰਫ ਇਕ ਵਾਰ ਹੀ ਆਪਣੀ ਟੀਮ ਨੂੰ ਜਿੱਤਾ ਸਕੇ ਹਨ। ਦੇਖੋ ਰਿਕਾਰਡ
6 ਬਨਾਮ ਆਸਟਰੇਲੀਆ, ਕ੍ਰਾਈਸਟਚਰਚ 2010 (ਜਿੱਤਿਆ)
13 ਬਨਾਮ ਸ਼੍ਰੀਲੰਕਾ, ਪੱਲੇਕੇਲੇ 2012 (ਹਾਰੇ)
19 ਬਨਾਮ ਵੈਸਟਇੰਡੀਜ਼, ਪੱਲੇਕੇਲੇ 2012 (ਹਾਰੇ)
17 ਬਨਾਮ ਇੰਗਲੈਂਡ, ਆਕਲੈਂਡ 2019 (ਹਾਰੇ)
20 ਬਨਾਮ ਇੰਡੀਆ, ਹੈਮਿਲਟਨ 2020 (ਹਾਰੇ)।

Tarsem Singh

This news is Content Editor Tarsem Singh