ਨਵੇਂ ਚੋਣਕਾਰ ਇਸ ਮਹੀਨੇ ਦੇ ਅੰਤ ਤਕ ਚੁਣੇ ਜਾਣਗੇ : ਗਾਂਗੁਲੀ

02/03/2020 8:59:09 PM

ਮੁੰਬਈ— ਬੀ. ਸੀ. ਸੀ. ਆਈ. ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਕਿਹਾ ਕਿ ਚੋਣ ਕਮੇਟੀ 'ਚ 2 ਨਵੇਂ ਮੈਂਬਰਾਂ ਦੀ ਚੋਣ ਇਸ ਮਹੀਨੇ ਦੇ ਅੰਤ ਤਕ ਕਰ ਲਈ ਜਾਵੇਗੀ। ਬੀ. ਸੀ. ਸੀ. ਆਈ. ਨੇ ਪੰਜ ਮੈਂਬਰੀ ਪੈਨਲ 'ਚ ਪ੍ਰਧਾਨ ਐੱਮ. ਐੱਸ. ਕੇ. ਪ੍ਰਸਾਦ (ਦੱਖਣੀ ਜ਼ੋਨ) ਤੇ ਗਗਨ ਖੋੜਾ (ਪੱਛਮੀ ਜ਼ੋਨ) ਦੀ ਜਗ੍ਹਾ ਲੈਣ ਦੇ ਲਈ ਅਰਜ਼ੀਆਂ ਮੰਗੀਆਂ ਸਨ। ਬੀ. ਸੀ. ਸੀ. ਆਈ. ਨੇ ਹਾਲ ਹੀ 'ਚ ਨਵੀਂ ਕ੍ਰਿਕਟ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਸੀ, ਜਿਸ 'ਚ ਸਾਬਕਾ ਖਿਡਾਰੀਆਂ  ਮਦਨ ਲਾਲ, ਆਰ. ਪੀ. ਸਿੰਘ ਤੇ ਸੁਲੱਖਣਾ ਨਾਈਕ ਨੂੰ ਜਗ੍ਹਾ ਮਿਲੀ ਸੀ। ਗਾਂਗੁਲੀ ਨੇ ਕਿਹਾ ਨਵੀਂ ਸੀ. ਏ. ਸੀ. ਦਾ ਗਠਨ ਕੀਤਾ ਗਿਆ ਹੈ ਤੇ ਇਸ ਮਹੀਨੇ ਦੇ ਅੰਤ ਤਕ ਨਵੇਂ ਚੋਣਕਰਤਾਵਾਂ ਦੀ ਚੋਣ ਹੋ ਜਾਣੀ ਚਾਹੀਦੀ। ਚੋਣਕਰਤਾ ਦੇ ਅਹੁਦੇ ਲਈ ਸਾਬਕਾ ਭਾਰਤੀ ਕ੍ਰਿਕਟਰਾਂ ਅਜਿਤ ਅਗਰਕਰ, ਲਕਸ਼ਮਣ ਸ਼ਿਵਰਾਮਕ੍ਰਿਸ਼ਨਨ, ਅਮਜੇ ਖੁਰਸੀਆ ਤੇ ਮੋਂਗੀਆ ਨੇ ਵੀ ਅਰਜ਼ੀਆਂ ਭਰੀਆਂ ਹਨ।


Garg

Reporter

Related News