ਨਵੇਂ ਸਾਲ ''ਤੇ ਸਚਿਨ ਬਣੇ ਕੁਕ, ਖਾਣਾ ਬਣਾਉਂਦੇ ਦੀ ਵੀਡੀਓ ਕੀਤੀ ਪੋਸਟ
01/02/2018 1:10:09 PM
ਨਵੀਂ ਦਿੱਲੀ (ਬਿਊਰੋ)— ਕ੍ਰਿਕਟ ਦੀ ਦੁਨੀਆ ਵਿਚ ਕਈ ਰਿਕਾਰਡ ਆਪਣੇ ਨਾਮ ਕਰਨ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਹਾਲ ਹੀ ਵਿਚ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ। ਸਚਿਨ ਇਸ ਵੀਡੀਓ ਵਿਚ ਆਪਣੇ ਦੋਸਤਾਂ ਲਈ ਖਾਣਾ ਪਕਾਉਂਦੇ ਨਜ਼ਰ ਆ ਰਹੇ ਹਨ। ਸਚਿਨ ਖਾਣਾ ਬਣਾਉਣ ਦਾ ਸ਼ੌਕ ਵੀ ਰੱਖਦੇ ਹਨ, ਇਸ ਗੱਲ ਨੂੰ ਅਸੀ ਸਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਇਸ ਤੋਂ ਪਹਿਲਾਂ ਵੀ ਸਚਿਨ ਨੇ ਕੁਕਿੰਗ ਕਰਦੇ ਹੋਏ ਕਈ ਵਾਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ। ਪਰ ਇਸ ਵਾਰ ਕੁਝ ਅਲੱਗ ਹੈ, ਕਿਉਂਕਿ ਸਚਿਨ ਇਸ ਵਾਰ ਨਵੇਂ ਸਾਲ ਤੋਂ ਠੀਕ ਪਹਿਲਾਂ ਸ਼ਾਮ ਨੂੰ ਆਪਣੇ ਦੋਸਤਾਂ ਲਈ ਕੁਕਿੰਗ ਕਰ ਰਹੇ ਹਨ।
ਦਰਅਸਲ, ਸਚਿਨ ਨੇ ਨਵੇਂ ਸਾਲ ਤੋਂ ਪਹਿਲਾਂ ਆਪਣੇ ਦੋਸਤਾਂ ਨੂੰ ਘਰ ਉੱਤੇ ਡਿਨਰ ਲਈ ਇਨਵਾਈਟ ਕੀਤਾ ਅਤੇ ਖੁਦ ਹੀ ਸਭ ਦੇ ਲਈ ਖਾਣਾ ਵੀ ਬਣਾਇਆ। ਕੁਕ ਕਰਦੇ ਹੋਏ ਸਚਿਨ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇਕ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ ਵਿਚ ਕੁਕਿੰਗ ਕਰਦੇ ਸਮੇਂ ਸਚਿਨ ਦੀਆਂ ਅੱਖਾਂ ਵਿਚ ਧੂੰਆ ਜਾ ਰਿਹਾ ਹੈ, ਇਸਦੇ ਬਾਵਜੂਦ ਵੀ ਉਹ ਆਪਣਾ ਪੂਰਾ ਧਿਆਨ ਸਵਾਦਿਸ਼ਟ ਪਕਵਾਨ ਬਣਾਉਣ ਉੱਤੇ ਦੇ ਰਹੇ ਹਨ।
It was a pleasure to cook for my friends on New Year’s Eve. I am glad all of them enjoyed and are still licking their fingers 😜
— sachin tendulkar (@sachin_rt) January 2, 2018
Hope you all had a great New Year's Eve as well. Wishing you all a fantastic 2018. Stay blessed always. pic.twitter.com/aOPVJUscx4
ਵੀਡੀਓ ਪੋਸਟ ਕਰਦੇ ਹੋਏ ਸਚਿਨ ਨੇ ਲਿਖਿਆ– 'ਨਵੇਂ ਸਾਲ ਦੇ ਜਸ਼ਨ ਦੇ ਮੌਕੇ ਉੱਤੇ ਆਪਣੇ ਦੋਸਤਾਂ ਲਈ ਖਾਣਾ ਬਣਾਉਣ ਦਾ ਆਨੰਦ ਹੀ ਕੁਝ ਹੋਰ ਹੈ, ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਸਾਰਿਆਂ ਨੂੰ ਮੇਰੇ ਹੱਥ ਦਾ ਖਾਣਾ ਬੇਹੱਦ ਪਸੰਦ ਆਇਆ। ਕੁਝ ਦੋਸਤਾਂ ਨੇ ਤਾਂ ਖਾਣ ਦੇ ਬਾਅਦ ਉਂਗਲੀਆਂ ਤੱਕ ਨੂੰ ਨਹੀਂ ਛੱਡਿਆ ਅਤੇ ਉਨ੍ਹਾਂ ਨੂੰ ਵੀ ਚੱਟਣ ਲੱਗੇ।' ਇਸਦੇ ਇਲਾਵਾ ਸਚਿਨ ਨੇ ਫੈਂਸ ਨੂੰ ਵੀ ਟਵਿੱਟਰ ਦੇ ਜਰੀਏ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਲਿਖਿਆ ਕਿ 'ਉਮੀਦ ਕਰਦਾ ਹਾਂ ਕਿ ਤੁਹਾਡੇ ਸਾਰਿਆਂ ਲਈ ਇਹ ਸਾਲ ਧਮਾਕੇਦਾਰ ਰਹੇਗਾ।'