ਨੇਰੋਕਾ ਨੇ ਸ਼ਿਲਾਂਗ ਲਾਜੋਂ ਨੂੰ ਹਰਾਇਆ

12/24/2017 3:54:33 AM

ਸ਼ਿਲਾਂਗ— ਸਿੰਘਮ ਸੁਭਾਸ਼ ਸਿੰਘ ਦੇ 83ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਬਦੌਲਤ ਨੇਰੋਕਾ ਐੱਫ. ਸੀ. ਨੇ ਸ਼ਿਲਾਂਗ ਲਾਜੋਂ ਐੱਫ. ਸੀ. ਨੂੰ ਹੀਰੋ ਆਈ-ਲੀਗ ਦੇ ਬੇਹੱਦ ਸੰਘਰਸ਼ਪੂਰਨ ਮੁਕਾਬਲੇ 'ਚ 1-0 ਨਾਲ ਹਰਾ ਦਿੱਤਾ। ਸੁਭਾਸ਼ ਨੇ ਨਿਰਧਾਰਤ ਸਮੇਂ ਦੀ ਸਮਾਪਤੀ ਤੋਂ 7 ਮਿੰਟ ਪਹਿਲਾਂ ਪ੍ਰੀਤਮ ਸਿੰਘ ਦੇ ਸ਼ਾਨਦਾਰ ਕਰਾਸ 'ਤੇ ਹੈਡਰ ਨਾਲ ਮੈਚ ਜੇਤੂ ਗੋਲ ਕੀਤਾ। ਇਸ ਜਿੱਤ ਤੋਂ ਬਾਅਦ ਨੇਰੋਕਾ 5 ਮੈਚਾਂ 'ਚ 10 ਅੰਕਾਂ ਨਾਲ ਸੂਚੀ ਵਿਚ ਤੀਸਰੇ ਸਥਾਨ 'ਤੇ ਪਹੁੰਚ ਗਿਆ ਹੈ।