ਮੁਕਾਬਲੇ ਦੌਰਾਨ ਵਿਰੋਧੀ ਦੇ ਮੂੰਹ ''ਚ ਟੈਮਪੋਨ ਧੱਕਣ ਦਾ ਜ਼ਰਾ ਵੀ ਅਫਸੋਸ ਨਹੀਂ : ਕੈਲੀ

01/16/2019 1:33:02 AM

ਜਲੰਧਰ — ਬੀਤੇ ਦਿਨੀਂ ਇਕ ਰੈਸਲਿੰਗ ਮੈਚ ਦੌਰਾਨ ਪੁਰਾਣੀ ਵਿਰੋਧੀ ਮਹਿਲਾ ਰੈਸਲਰ ਦੇ ਮੂੰਹ 'ਚ ਟੈਮਪੋਨ (ਮਾਹਵਾਰੀ ਦੇ ਸਮੇਂ ਇਸਤੇਮਾਲ ਕੀਤਾ ਜਾਣ ਵਾਲਾ ਪ੍ਰੋਡਕਟ) ਧੱਕਣ ਵਾਲੀ ਪ੍ਰਿਸਿਲਾ ਕੈਲੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਇਹ ਸਟੰਟ ਇੰਨਾ ਚਰਚਾ 'ਚ ਆ ਜਾਵੇਗਾ। ਪ੍ਰਿਸਿਲਾ ਨੇ ਕਿਹਾ ਕਿ ਜਦੋਂ ਤੁਸੀਂ ਰੈਸਲਿੰਗ ਵਿਚ ਹਿੱਸਾ ਲੈਂਦੇ ਹੋ, ਉਦੋਂ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਤੁਸੀਂ ਸਹੀ ਕਰ ਰਹੇ ਹੋ ਜਾਂ ਗਲਤ। ਉਸ ਸਮੇਂ ਸਾਰਾ ਧਿਆਨ ਇਸੇ ਵੱਲ ਲੱਗਾ ਹੁੰਦਾ ਹੈ ਕਿ ਦਰਸ਼ਕਾਂ ਨੂੰ ਵੱਧ ਤੋਂ ਵੱਧ ਕਿਵੇਂ ਪ੍ਰਭਾਵਿਤ ਕੀਤਾ ਜਾਵੇ। 
ਕੈਲੀ ਨੇ ਕਿਹਾ ਕਿ ਉਕਤ ਘਟਨਾਚੱਕਰ ਮੈਨੂੰ ਇਹ ਵੀ ਮਜ਼ਾਕੀਆ ਲੱਗ ਰਿਹਾ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੇ ਲੋਕਾਂ ਨੇ ਇਹ ਘਟਨਾਚੱਕਰ ਦੇਖਿਆ। ਕੁਝ ਨੂੰ ਇਹ ਚੰਗਾ ਲੱਗਾ ਤੇ ਕੁਝ ਨੂੰ ਬੁਰਾ। ਇਸ 'ਤੇ ਨੈਗੇਟਿਵ ਕੁਮੈਂਟ ਵੀ ਆਏ। ਲੋਕਾਂ ਨੇ ਮੈਨੂੰ ਘਟੀਆ ਵੀ ਕਿਹਾ ਪਰ ਮੈਨੂੰ ਲੱਗਦਾ ਹੈ ਕਿ ਮੈਂ ਕਦੇ ਕਿਸੇ ਦੇ ਕਰੈਕਟਰ 'ਤੇ ਸਵਾਲ ਨਹੀਂ ਉਠਾਏ। ਆਪਣੀ ਜ਼ਿੰਦਗੀ ਵਿਚ ਉਹੀ ਸਭ ਕੁਝ ਕੀਤਾ, ਜਿਸ ਨਾਲ ਸਾਹਮਣੇ ਵਾਲੇ ਦੇ ਕਰੈਕਟਰ 'ਤੇ ਕੋਈ ਸਵਾਲ ਚੁੱਕਿਆ ਜਾ ਸਕੇ। 
ਉਕਤ ਘਟਨਾ 'ਤੇ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ ਪਰ ਇਹ ਸੱਚ ਨਹੀਂ ਹੈ ਕਿ ਮੈਂ ਵਿਰੋਧੀ ਖਿਡਾਰਨ ਦੇ ਕਰੈਕਟਰ ਨੂੰ ਨੁਕਸਾਨ ਪਹੁੰਚਾਉਣ ਲਈ ਇਹ ਸਭ ਕੁਝ ਕੀਤਾ। ਮੈਨੂੰ ਲੱਗਦਾ ਹੈ ਕਿ ਅਜਿਹੀਆਂ ਚੀਜ਼ਾਂ ਸ਼ੋਅ ਦਾ ਹਿੱਸਾ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਮੈਨੂੰ ਇਸ ਦਾ ਜ਼ਰਾ ਵੀ ਅਫਸੋਸ ਨਹੀਂ ਹੈ। ਪ੍ਰਿਸਿਲਾ ਅਜੇ 'ਫ੍ਰੀਡਮ ਫੋਰ ਗਰਲਜ਼' ਸੰਸਥਾ ਦੇ ਨਾਲ ਉਨ੍ਹਾਂ ਅਫਰੀਕੀ ਲੜਕੀਆਂ ਲਈ ਚੰਦਾ ਇਕੱਠਾ ਕਰਨ 'ਚ ਰੁੱਝੀ ਹੋਈ ਹੈ, ਜਿਹੜੀਆਂ ਸੈਨੇਟਰੀ ਪੈਡ ਨਾ ਮਿਲਣ ਕਾਰਨ ਮੁਸ਼ਕਿਲ ਭਰੀ ਹਾਲਤ 'ਚੋਂ ਲੰਘਦੀਆਂ ਹਨ।