ਨੇਹਾ ਤ੍ਰਿਪਾਠੀ ਨੇ ਮਹਿਲਾ ਪ੍ਰੋ ਚੈਂਪੀਅਨਸ਼ਿਪ ''ਚ ਸ਼ੁਰੂਆਤੀ ਬੜ੍ਹਤ ਬਣਾਈ

08/31/2017 10:21:21 AM

ਬੈਂਗਲੁਰੂ— ਨੇਹਾ ਤ੍ਰਿਪਾਠੀ ਨੇ 2 ਓਵਰ 74 ਦਾ ਸਕੋਰ ਬਣਾਇਆ ਪਰ ਇਸ ਦੇ ਬਾਵਜੂਦ ਉਹ ਹੀਰੋ ਕੇ.ਜੀ.ਏ. ਮਹਿਲਾ ਪ੍ਰੋ ਗੋਲਫ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਦੇ ਬਾਅਦ ਸ਼ੁਰੂਆਤੀ ਬੜ੍ਹਤ ਹਾਸਲ ਕਰਨ 'ਚ ਸਫਲ ਰਹੀ। ਇਸ ਸੈਸ਼ਨ ਦਾ ਸ਼ੁਰੂਆਤੀ ਪੜਾਅ ਜਿੱਤਣ ਵਾਲੀ ਨੇਹਾ ਉਸ ਤੋਂ ਬਾਅਦ ਆਪਣੀ ਫਾਰਮ ਬਰਕਰਾਰ ਨਹੀਂ ਰੱਖ ਸਕੀ। 
ਬੁੱਧਵਾਰ ਨੂੰ ਪਹਿਲੇ ਦੌਰ 'ਚ ਜਦਕਿ ਸਕੋਰ ਬਣਾਉਣਾ ਸੌਖਾ ਨਹੀਂ ਸੀ ਤੱਦ ਉਹ ਪਾਰ ਸਕੋਰ 'ਤੇ ਸਮਾਪਤ ਕਰਨ ਦੀ ਸਥਿਤੀ 'ਚ ਦਿਖ ਰਹੀ ਸੀ ਪਰ 18ਵੇਂ ਹੋਲ 'ਚ ਉਨ੍ਹਾਂ ਨੇ ਡਬਲ ਬੋਗੀ ਕੀਤੀ। ਇਸ ਵਿਚਾਲੇ ਤ੍ਰਿਸ਼ਾ ਸੁਨੀਲ ਨੇ ਅੰਤਿਮ ਚਾਰ ਹੋਲ 'ਚ ਤਿੰਨ ਬਰਡੀ ਬਣਾ ਕੇ ਸ਼ਾਨਦਾਰ ਵਾਪਸੀ ਕੀਤੀ ਅਤੇ 75 ਦੇ ਸਕੋਰ ਦੇ ਨਾਲ ਉਹ ਨੇਹਾ ਤੋਂ ਇਕ ਸ਼ਾਟ ਪਿੱਛੇ ਹੈ। ਬੀਤੇ ਹਫਤੇ ਦੀ ਜੇਤੂ ਗੁਰਸਿਮਰ ਬਦਵਾਲ ਅਤੇ ਗੁਰਬਾਣੀ ਸਿੰਘ ਚਾਰ ਓਵਰ 76 ਦੇ ਸਾਂਝੇ ਤੀਜੇ ਜਦਕਿ ਰੀਆ ਸਰਵਨਨ ਅਤੇ ਪ੍ਰਣਵੀ ਉਰਸ ਅਤੇ ਅਮਨਦੀਪ ਦ੍ਰਾਲ 77 ਦੇ ਸਕੋਰ ਦੇ ਨਾਲ ਸਾਂਝੇ ਪੰਜਵੇਂ ਸਥਾਨ 'ਤੇ ਹਨ।