ਅਹਿਮ ਖ਼ਬਰ : ਨੀਰਜ ਚੋਪੜਾ ਨਹੀਂ ਖੇਡਣਗੇ ਰਾਸ਼ਟਰਮੰਡਲ ਖੇਡਾਂ, ਜਾਣੋ ਕਿਉਂ

07/26/2022 1:20:22 PM

ਸਪੋਰਟਸ ਡੈਸਕ- ਬਰਮਿੰਘਮ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 2022 ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਟੋਕੀਓ ਓਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਲਕ ਦੀ ਸੱਟ ਕਾਰਨ ਰਾਸ਼ਟਰ ਮੰਡਲ ਖੇਡਾਂ ਤੋਂ ਬਾਹਰ ਹੋ ਗਏ ਹਨ। ਕੁਝ ਦਿਨ ਪਹਿਲਾਂ ਵਰਲਡ ਅਥਲੈਟਿਕਸ 'ਚ ਸਿਲਵਰ ਜਿੱਤਣ ਵਾਲੇ ਨੀਰਜ ਸੱਟ ਦੇ ਚਲਦੇ ਰਾਸ਼ਟਰਮੰਡਲ ਖੇਡਂ ਨੂੰ ਮਿਸ ਕਰ ਰਹੇ ਹਨ।

ਇਹ ਵੀ ਪੜ੍ਹੋ : ਹਰਿਆਣਾ ਦੀ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਹੋਵੇਗੀ ਅਕਤੂਬਰ 'ਚ : ਹਰਜੀਤ ਸਿੰਘ ਗਰੇਵਾਲ

ਭਾਰਤ ਅਕਸਰ ਰਾਸ਼ਟਰਮੰਡਲ ਖੇਡਾਂ 'ਚ ਬਿਹਤਰ ਪ੍ਰਦਰਸ਼ਨ ਕਰਦਾ ਹੈ ਤੇ ਚੋਟੀ ਦੇ 3 'ਚ ਆਪਣੀ ਜਗ੍ਹਾ ਪੱਕੀ ਕਰਦਾ ਹੈ। ਇਸ ਵਾਰ ਹਰ ਕਿਸੇ ਨੂੰ ਉਮੀਦ ਸੀ ਕਿ ਨੀਰਜ ਭਾਰਤ ਲਈ ਜੈਵਲਿਨ ਥ੍ਰੋਅ 'ਚ ਤਮਗ਼ਾ ਪੱਕਾ ਕਰਨਗੇ। ਪਰ ਇਸ ਵਾਰ ਉਹ ਸੱਟ ਕਾਰਨ ਇਨ੍ਹਾਂ ਖੇਡਾਂ 'ਚ ਹਿੱਸਾ ਨਹੀਂ ਲੈ ਸਕਣਗੇ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ ਨੇ ਕਿਹਾ, ਐੱਮ. ਆਰ. ਆਈ. 'ਚ ਲਕ 'ਚ ਸੱਟ ਕਾਰਨ ਚੋਪੜਾ ਨੂੰ ਡਾਕਟਰਾਂ ਵਲੋਂ ਇਕ ਮਹੀਨੇ ਦੇ ਆਰਾਮ ਦੀ ਸਲਾਹ ਦਿੱਤੀ ਗਈ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh