ਓਲੰਪਿਕ ਤੋਂ ਪਹਿਲਾਂ ਤੁਰਕੀ 'ਚ ਅਭਿਆਸ ਕਰਨਗੇ ਨੀਰਜ ਤੇ ਹਿਮਾ

04/06/2021 10:59:39 PM

ਨਵੀਂ ਦਿੱਲੀ– ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੇ ਫਰਾਟਾ ਦੌੜਾਕ ਹਿਮਾ ਦਾਸ ਸਮੇਤ ਭਾਰਤ ਦੇ ਚੋਟੀ ਦੇ ਟ੍ਰੈਕ ਐਂਡ ਫੀਲਡ ਖਿਡਾਰੀ ਇਸ ਮਹੀਨੇ ਦੇ ਆਖਿਰ ਵਿਚ ਤੁਰਕੀ ਵਿਚ ਅਭਿਆਸ ਕਰਨਗੇ ਤੇ ਇਸ ਵਿਚਾਲੇ ਕੁਝ ਪ੍ਰਤੀਯੋਗਿਤਾਵਾਂ ਵਿਚ ਵੀ ਹਿੱਸਾ ਲੈਣਗੇ।

ਇਹ ਖ਼ਬਰ ਪੜ੍ਹੋ- IPL 2021 'ਚ ਧੋਨੀ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਦੇਖੋ ਪੂਰੀ ਲਿਸਟ


ਚੋਪੜਾ ਤੋਂ ਇਲਾਵਾ ਓਲੰਪਿਕ ਲਈ ਕੁਆਲੀਫਾਈ ਕਰ ਚੁੱਕਾ ਇਕ ਹੋਰ ਜੈਵਲਿਨ ਥ੍ਰੋਅਰ ਸ਼ਿਵਪਾਲ ਸਿੰਘ, ਦੇਸ਼ ਦੀਆਂ ਰਿਲੇਅ ਟੀਮਾਂ (ਦੋਵੇਂ 4 ਗੁਣਾ 100 ਮੀਟਰ ਤੇ 4 ਗੁਣਾ 400 ਮੀਟਰ ਰਿਲੇਅ ਰੇਸ ਦੇ ਐਥਲੀਟ) ਵੀ 40 ਮੈਂਬਰੀ ਦਲ ਦਾ ਹਿੱਸਾ ਹੋਣਗੇ। ਇਨ੍ਹਾਂ ਵਿਚ ਕੋਚ ਵੀ ਸ਼ਾਮਲ ਹਨ। ਉਹ ਤੁਰਕੀ ਦੇ ਸ਼ਹਿਰ ਅੰਤਾਲਿਆ ਵਿਚ ਰਹਿਣਗੇ ਤੇ ਕੁਝ ਪ੍ਰਤੀਯੋਗਿਤਾਵਾਂ ਵਿਚ ਵੀ ਹਿੱਸਾ ਲੈਣਗੇ ਜਿੱਥੇ ਕੁਝ ਐਥਲੀਟ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।

ਇਹ ਖ਼ਬਰ ਪੜ੍ਹੋ- ਦਿੱਲੀ ਨੂੰ IPL ਖਿਤਾਬ ਤਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ : ਰਿਸ਼ਭ ਪੰਤ


ਏਸ਼ੀਆਈ ਖੇਡਾਂ 2018 ਵਿਚ ਮਹਿਲਾਵਾਂ ਦੀ 4 ਗੁਣਾ 400 ਮੀਟਰ ਤੇ ਮਿਕਸਡ 4 ਗੁਣਾ 400 ਮੀਟਰ ਵਿਚ ਸੋਨ ਤਮਗਾ ਜਿੱਤਣ ਵਾਲੀ ਹਿਮਾ 4 ਗੁਣਾ 100 ਰਿਲੇਅ ਦਾ ਅਭਿਆਸ ਕਰੇਗੀ । ਭਾਰਤੀ ਰਿਲੇਅ ਟੀਮ ਪੋਲੈਂਡ ਦੇ ਸਿਲੇਸੀਆ ਵਿਚ 1 ਤੇ 2 ਮਈ ਨੂੰ ਹੋਣ ਵਾਲੀ ਵਿਸ਼ਵ ਐਥਲੈਟਿਕਸ ਰਿਲੇਅ ਵਿਚ ਹਿੱਸਾ ਲਵੇਗੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh