ਦ੍ਰਾਵਿੜ ਦੀ ਦੇਖ-ਰੇਖ ''ਚ ਐੱਨ. ਸੀ. ਏ. ''ਚ ਟ੍ਰੇਨਿੰਗ ਲੈ ਰਹੇ ਨੇ 16 ਦੇਸ਼ਾਂ ਦੇ ਨੌਜਵਾਨ ਕ੍ਰਿਕਟਰ

10/18/2019 11:05:59 AM

ਸਪੋਰਟਸ ਡੈਸਕ — ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਡਾਇਰੈਕਟਰ ਰਾਹੁਲ ਦ੍ਰਾਵਿੜ ਦੀ ਦੇਖ-ਰੇਖ 'ਚ 16 ਰਾਸ਼ਟਰਮੰਡਲ ਦੇਸ਼ਾਂ ਦੇ ਲੜਕਿਆਂ ਤੇ ਲੜਕੀਆਂ ਲਈ ਟ੍ਰੇਨਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਦਾ ਆਯੋਜਨ ਬੀ. ਸੀ. ਸੀ. ਆਈ. ਵਿਦੇਸ਼ ਤੇ ਖੇਡ ਮੰਤਰਾਲਾ ਦੇ ਸਹਿਯੋਗ ਨਾਲ ਕਰ ਰਿਹਾ ਹੈ। ਲੰਡਨ 'ਚ 19 ਅਪ੍ਰੈਲ 2018 ਨੂੰ ਰਾਸ਼ਟਰਮੰਡਲ ਦੇਸ਼ਾਂ ਦੇ ਪ੍ਰਮੁੱਖਾਂ ਦੀ ਮੀਟਿੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਭਾਰਤ 16 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਤੇ ਲੜਕੀਆਂ ਲਈ ਟ੍ਰੇਨਿੰਗ ਪ੍ਰੋਗਰਾਮ ਚਲਾਏਗਾ ਤੇ ਉਨ੍ਹਾਂ ਨੂੰ ਐੱਨ. ਸੀ. ਏ. 'ਚ ਭਾਰਤ ਦੇ ਸਰਵਸ੍ਰੇਸ਼ਠ ਕ੍ਰਿਕਟਰਾਂ ਨਾਲ ਅਭਿਆਸ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਐੱਨ. ਸੀ. ਏ. 'ਚ ਅਜੇ ਬੋਤਸਵਾਨਾ, ਕੈਮਰੂਨ, ਕੀਨੀਆ, ਮੋਜਾਮਬਿਕ, ਮਾਰੀਸ਼ਸ, ਨਾਮੀਬੀਆ, ਨਾਈਜੀਰੀਆ, ਰਵਾਂਡਾ, ਯੁਗਾਂਡਾ, ਜਾਂਬਿਆ, ਮਲੇਸ਼ੀਆ, ਸਿੰਗਾਪੁਰ, ਜਮੈਕਾ, ਤ੍ਰਿਨੀਦਾਦ ਅਤੇ ਟੋਬੈਗੋ, ਫਿਜੀ ਅਤੇ ਤੰਜਾਨੀਆ ਦੇ ਨੌਜਵਾਨ ਖਿਡਾਰੀ (18 ਲੜਕੇ ਅਤੇ 17 ਲੜਕੀਆਂ) ਟ੍ਰੇਨਿੰਗ ਲੈ ਰਹੇ ਹਨ।

ਬੀ. ਸੀ. ਸੀ. ਆਈ. ਬਿਆਨ ਅਨੁਸਾਰ ਇਹ ਇਕ ਮਹੀਨੇ ਦਾ ਕੈਂਪ ਐੈੱਨ. ਸੀ. ਏ. ਬੈਂਗੁਲੂਰ 'ਚ 1 ਅਕਤੂਬਰ ਤੋਂ ਸ਼ੁਰੂ ਹੋਇਆ ਹੈ ਤੇ ਇਸ ਨੂੰ 30 ਅਕਤੂਬਰ ਤਕ ਚਲਾਇਆ ਜਾਵੇਗਾ। ਇੱਥੇ ਐੱਨ. ਸੀ. ਏ. ਦੇ ਕ੍ਰਿਕਟ ਪ੍ਰਮੁੱਖ ਰਾਹੁਲ ਦ੍ਰਾਵਿੜ ਦੀ ਦੇਖ-ਰੇਖ ਵਿਚ ਦੇਸ਼ ਦੇ ਸਰਵਸ੍ਰੇਸ਼ਠ ਕੋਚ ਉਨ੍ਹਾਂ ਨੂੰ ਟ੍ਰੇਨਿੰਗ ਦੇ ਰਹੇ ਹਨ।