IPL ਦੀ ਟੀਮ RCB ਦਾ ਇਤਿਹਾਸਕ ਫੈਸਲਾ, ਟੀਮ 'ਚ ਸ਼ਾਮਲ ਕੀਤੀ ਮਹਿਲਾ ਮਸਾਜ ਥੈਰੇਪਿਸਟ

10/18/2019 3:20:50 PM

ਸਪੋਰਟਸ ਡੈਸਕ— ਭਾਰਤ ਦੀ ਮਸ਼ਹੂਰ ਟੀ-20 ਲੀਗ 'ਇੰਡੀਅਨ ਪ੍ਰੀਮੀਅਰ ਲੀਗ' ਭਾਵ ਆਈ. ਪੀ. ਐੱਲ. ਦੇ 13ਵੇਂ ਸੈਸ਼ਨ 'ਚ ਇਕ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਇਹ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੌਰ ਦੀ ਟੀਮ 'ਚ ਦੇਖਣ ਨੂੰ ਮਿਲੇਗਾ।

ਆਰ. ਸੀ. ਬੀ. ਦੀ ਟੀਮ ਨੇ ਆਪਣੀ ਫ੍ਰੈਂਚਾਈਜ਼ੀ ਲਈ ਨਵਨੀਤਾ ਗੌਤਮ ਨੂੰ ਬਤੌਰ ਸਪੋਰਟਸ ਮਸਾਜ ਥੈਰੇਪਿਸਟ ਨਿਯੁਕਤ ਕੀਤਾ ਹੈ। ਇਸ ਦੇ ਨਾਲ ਆਰ. ਸੀ. ਬੀ. ਦੀ ਟੀਮ ਮਹਿਲਾ ਸਟਾਫ ਵਾਲੀ ਲੀਗ ਦੀ ਪਹਿਲੀ ਟੀਮ ਬਣ ਜਾਵੇਗੀ। ਨਵਨੀਤਾ ਕਿਸੇ ਵੀ ਹਾਲਾਤ ਲਈ ਹੈੱਡ ਫਿਜ਼ੀਓਥੈਰੇਪਿਸਟ ਈਵਾਨ ਸਪੀਚਲੀ ਅਤੇ ਸਟ੍ਰੈਂਥ ਅਤੇ ਕੰਡੀਸ਼ਨਿੰਗ ਕੋਚ ਸ਼ੰਕਰ ਬਸੂ ਦੇ ਨਾਲ ਮਿਲ ਕੇ ਕੰਮ ਕਰੇਗੀ। ਉਹ ਟੀਮ ਨਾਲ ਸਬੰਧਤ ਤਿਆਰੀ, ਪ੍ਰੇਰਣਾ, ਸਮੁੱਚੀ ਨਿਗਰਾਨੀ ਅਤੇ ਸਾਰੀਆਂ ਨਿੱਜੀ ਸਰੀਰਕ ਬੀਮਾਰੀਆਂ ਨਾਲ ਸਬੰਧਤ ਵਿਸ਼ੇਸ਼ ਤਕਨੀਕਾਂ ਦੇ ਪ੍ਰਦਰਸ਼ਨ ਦੇ ਲਈ ਜ਼ਿੰਮੇਵਾਰ ਹੋਵੇਗੀ।

ਨਿਯੁਕਤੀ 'ਤੇ ਆਰ. ਸੀ. ਬੀ. ਦੇ ਪ੍ਰਧਾਨ ਸੰਜੀਵ ਚੁਰੀਵਾਲਾ ਨੇ ਕਿਹਾ, ''ਮੈਂ ਇਤਿਹਾਸ 'ਚ ਇਸ ਪਲ ਦਾ ਹਿੱਸਾ ਬਣ ਕੇ ਅਤੇ ਸਹੀ ਦਿਸ਼ਾ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ ਬਹੁਤ ਖੁਸ਼ ਹਾਂ। ਜ਼ਿਕਰਯੋਗ ਹੈ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਅਜੇ ਤਕ ਕੋਈ ਵੀ ਆਈ. ਪੀ. ਐੱਲ. ਟੂਰਨਾਮੈਂਟ ਨਹੀਂ ਜਿੱਤ ਸਕੀ ਹੈ। ਹਾਲਾਂਕਿ ਟੀਮ ਤਿੰਨ ਵਾਰ ਫਾਈਨਲ ਤਕ ਦਾ ਸਫਰ ਤੈਅ ਕਰਨ 'ਚ ਕਾਮਯਾਬ ਰਹੀ ਹੈ। ਜੇਕਰ ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਦੀ ਕਪਤਾਨੀ 'ਚ ਆਰ. ਸੀ. ਬੀ. ਨੂੰ ਲਗਾਤਾਰ 6 ਮੈਚਾਂ 'ਚ ਹਾਰ ਮਿਲੀ ਸੀ। ਟੀਮ ਨੂੰ ਸ਼ਰਮਨਾਕ ਪ੍ਰਦਰਸ਼ਨ ਕਰਨ ਦੇ ਬਾਅਦ ਆਖਰੀ ਸਥਾਨ ਨਾਲ ਸਬਰ ਕਰਨਾ ਪਿਆ ਸੀ।

Tarsem Singh

This news is Content Editor Tarsem Singh