ਪਹਿਲੀ ਨਜ਼ਰ ''ਚ ਹੀ ''ਕਲੀਨ ਬੋਲਡ'' ਹੋ ਗਏ ਸੀ ਭਾਰਤ ਦੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ

10/20/2017 4:10:00 PM

ਨਵੀਂ ਦਿੱਲੀ(ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ, ਰਾਜਨੇਤਾ ਅਤੇ ਟੈਲੀਵੀਜ਼ਨ ਦੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਮੇਂਟਰ ਨਵਜੋਤ ਸਿੰਘ ਸਿੱਧੂ ਦਾ ਅੱਜ ਯਾਨੀ 20 ਅਕਤੂਬਰ ਨੂੰ 54ਵਾਂ ਜਨਮਦਿਨ ਹੈ। ਇਨ੍ਹਾਂ ਦੀ ਸਾਦਗੀ, ਵਿਚਾਰ ਅਤੇ ਤਪਰਿਤ ਸ਼ਾਇਰੀ ਦੇ ਅੰਦਾਜ਼ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਬਾਰੇ ਵਿਚ ਹੋਰ ਜਾਣਨਾ ਚਾਹੁੰਦੇ ਹਨ। ਕੀ ਤੁਸੀ ਜਾਣਦੇ ਹੋ ਕਿ ਇਹ ਕ੍ਰਿਕਟਰ ਅਸਲ ਜਿੰਦਗੀ ਵਿਚ ਕਾਫ਼ੀ ਰੋਮਾਂਟਿਕ ਹੈ।

ਪਹਿਲੀ ਨਜ਼ਰ ਵਿਚ ਹੋਇਆ ਸੀ ਪਿਆਰ 
ਨਵਜੋਤ ਸਿੱਧੂ ਮੁਤਾਬਕ ਉਨ੍ਹਾਂ ਨੂੰ ਨਵਜੋਤ ਕੌਰ ਨਾਲ ਪਹਿਲੀ ਨਜ਼ਰ ਵਿਚ ਹੀ ਪਿਆਰ ਹੋ ਗਿਆ ਸੀ ਯਾਨੀ ਕਿ ਕਲੀਨ ਬੋਲਡ ਹੋ ਗਏ ਸਨ, ਪਰ ਉਨ੍ਹਾਂ ਨੂੰ ਮਨਾਉਣ ਵਿਚ ਕਾਫ਼ੀ ਸਮਾਂ ਲੱਗ ਗਿਆ। ਉਨ੍ਹਾਂ ਨੇ ਇੱਕ ਇੰਟਰਵਿਊ ਵਿਚ ਦੱਸਿਆ ਕਿ ਜਿਸ ਰਸਤੇ ਤੋਂ ਨਵਜੋਤ ਕੌਰ ਰੋਜ਼ ਨਿਕਲਦੀ ਸੀ, ਉੱਥੇ ਇਕ ਚਿਕਨ ਦੀ ਦੁਕਾਨ ਸੀ। ਉਹ ਰੋਜ਼ ਉੱਥੇ ਚਿਕਨ ਖਾਂਦੇ ਸਨ ਅਤੇ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਸਨ। ਨਵਜੋਤ ਜਿਵੇਂ ਹੀ ਉੱਥੋਂ ਆਪਣੀ ਸਹੇਲੀ ਨਾਲ ਨਿਕਲਦੀ ਸੀ, ਉਹ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲਣ ਲੱਗਦੇ ਸਨ।

ਇਸ ਤਰ੍ਹਾਂ ਹੋਇਆ ਵਿਆਹ
ਇਸਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਉਨ੍ਹਾਂ ਦੇ ਪਿੱਛੇ ਜਾਂਦੇ ਸਨ ਤਾਂ ਕਹਿੰਦੇ ਸਨ ਕਿ ਹਾਂ ਕਰ ਦੋ। ਪਰ ਉਹ ਕਦੇ ਜਵਾਬ ਨਹੀ ਦਿੰਦੇ ਸਨ। ਜਦੋਂ ਨਵਜੋਤ ਕੌਰ ਨੇ ਵਿਆਹ ਲਈ ਹਾਂ ਕਰ ਦਿੱਤੀ ਤਾਂ ਕਹਿਣ ਲੱਗੇ ਕਿ ਪਹਿਲਾਂ ਜਨਮ ਪੱਤਰੀ ਦਿਖਾਵਾਂਗਾ, ਫਿਰ ਵਿਆਹ ਕਰਾਂਗਾ। ਫਿਰ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਠਾਨ ਲਿਆ ਸੀ ਕਿ ਹੁਣ ਦੇਰ ਨਹੀਂ ਕਰਨੀ। ਫਿਰ ਸਿੱਧੂ ਨੇ ਮੇਰੀ ਜਨਮ ਪੱਤਰੀ ਵਿਖਾਈ ਅਤੇ ਸਾਡੇ 36 ਗੁਣ ਮਿਲੇ। ਆਖ਼ਰਕਾਰ ਉਹ ਵਿਆਹ ਦੇ ਬੰਧਨ ਵਿਚ ਬੰਝ ਗਏ।