ਪੈਟਰੋਲੀਅਮ ਸਪੋਰਟਸ ਬਣਿਆ ਨੈਸ਼ਨਲ ਟੀਮ ਸ਼ਤਰੰਜ ਚੈਂਪੀਅਨ

02/15/2020 2:30:48 AM

ਅਹਿਮਦਾਬਾਦ (ਨਿਕਲੇਸ਼ ਜੈਨ)- 40ਵੀਂ ਨੈਸ਼ਨਲ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੀ ਸਮਾਪਤੀ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀ. ਐੱਸ. ਪੀ. ਬੀ.) ਦੇ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਵਿਚ ਜੇਤੂ ਬਣਨ ਦੇ ਨਾਲ ਹੀ ਹੋ ਗਈ। ਦੋਵਾਂ ਹੀ ਵਰਗਾਂ ਵਿਚ ਅਜੇਤੂ ਰਹਿੰਦਿਆਂ ਪੀ. ਐੱਸ. ਪੀ. ਬੀ. ਨੇ ਇਹ ਖਿਤਾਬ ਆਪਣੇ ਨਾਂ ਕੀਤਾ। ਪੁਰਸ਼ ਵਰਗ ਵਿਚ ਅਧਿਭਨ ਭਾਸਕਰਨ, ਅਭਿਜੀਤ ਗੁਪਤਾ, ਮੁਰਲੀ ਕਾਰਤੀਕੇਅਨ, ਰੋਹਿਤ ਲਲਿਤ ਬਾਬੂ ਤੇ ਦੀਪਸੇਨ ਗੁਪਤਾ ਵਰਗੇ ਤਜਰਬੇਕਾਰ ਗ੍ਰੈਂਡ ਮਾਸਟਰਾਂ ਨਾਲ ਸਜੀ ਪੀ. ਐੱਸ. ਪੀ. ਬੀ. ਦੀ ਟੀਮ ਨੇ ਆਖਰੀ ਰਾਊਂਡ ਵਿਚ ਓਡਿਸ਼ਾ ਨੂੰ 3-1 ਨਾਲ ਹਰਾਉਂਦਿਆਂ ਲਗਾਤਾਰ 9ਵੀਂ ਜਿੱਤ ਦਰਜ ਕੀਤੀ ਤੇ ਵੱਧ ਤੋਂ ਵੱਧ 18 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹਿੰਦਿਆਂ ਖਿਤਾਬ ਜਿੱਤ ਲਿਆ। ਏਅਰਪੋਰਟ ਅਥਾਰਟੀ ਆਫ ਇੰਡੀਆ 14 ਅੰਕ ਲੈ ਕੇ ਦੂਜੇ ਅਤੇ ਰੇਲਵੇ-ਬੀ 13 ਅੰਕ ਲੈ ਕੇ ਤੀਜੇ ਸਥਾਨ 'ਤੇ ਰਹੀ।
ਮਹਿਲਾ ਵਰਗ ਵਿਚ ਮੈਰੀ ਅਨ ਗੋਮਸ, ਪਦਮਿਨੀ ਰਾਊਤ, ਸੌਮਿਆ ਸਵਾਮੀਨਾਥਨ, ਨਿਸ਼ਾ ਮੋਹਤਾ ਤੇ ਨੌਜਵਾਨ ਰਕਸ਼ਿਤਾ ਰਵੀ ਨੇ ਪੀ. ਐੱਸ. ਪੀ. ਬੀ. ਨੂੰ ਅਜੇਤੂ ਬਣਾਈ ਰੱਖਿਆ ਤੇ 7ਵੇਂ ਰਾਊਂਡ ਵਿਚ ਕੇਰਲ ਨੂੰ 4-0 ਨਾਲ ਹਰਾ ਕੇ ਵੱਧੋ-ਵੱਧ 14 ਅੰਕ ਬਣਾ ਕੇ ਖਿਤਾਬ ਜਿੱਤਿਆ।

 

Gurdeep Singh

This news is Content Editor Gurdeep Singh