ਟੀ-20 ''ਚ ਇਸ ਪਾਕਿਸਤਾਨੀ ਬੱਲੇਬਾਜ਼ ਨੇ ਮਚਾਇਆ ਧਮਾਲ, ਤੋੜਿਆ 8 ਸਾਲਾਂ ਦਾ ਰਿਕਾਰਡ

10/10/2020 4:37:38 PM

ਨਵੀਂ ਦਿੱਲੀ : ਪਾਕਿਸਤਾਨ ਦੇ ਘਰੇਲੂ ਟੀ-20 ਟੂਰਨਾਮੈਂਟ ਨੈਸ਼ਨਲ ਟੀ-20 ਕੱਪ ਵਿਚ ਪਾਕਿਸਤਾਨ ਦੇ ਬੱਲੇਬਾਜ਼ ਖੁਸ਼ਦਿਲ ਸ਼ਾਹ ਨੇ ਸ਼ੁੱਕਰਵਾਰ ਨੂੰ ਆਪਣੀ ਬੱਲੇਬਾਜ਼ੀ ਦਾ ਕ੍ਰਿਸ਼ਮਾ ਵਿਖਾਉਂਦੇ ਹੋਏ ਸਭ ਤੋਂ ਤੇਜ਼ ਸੈਂਕੜਾ ਜੜਨ ਵਿਚ ਕਾਮਯਾਬੀ ਹਾਸਲ ਕੀਤੀ। ਸਾਊਰਥਨ ਪੰਜਾਬ ਨਾਲ ਖੇਡਦੇ ਹੋਏ ਖੁਸ਼ਦਿਲ ਸ਼ਾਹ ਨੇ ਸਿਰਫ਼ 35 ਗੇਂਦਾਂ 'ਤੇ ਸਿੰਧ ਟੀਮ ਖ਼ਿਲਾਫ਼ ਸੈਂਕੜਾਂ ਜੜਨ ਦਾ ਕਮਾਲ ਕੀਤਾ। ਅਜਿਹਾ ਕਰਕੇ ਖੁਸ਼ਦਿਲ ਨੇ ਟੀ20 ਵਿਚ ਇਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ। ਖੁਸ਼ਦਿਲ ਪਾਕਿਸਤਾਨ ਵੱਲੋਂ ਟੀ-20 ਕ੍ਰਿਕੇਟ ਵਿਚ ਸਭ ਤੋਂ ਤੇਜ਼ ਸੈਂਕੜਾ ਜੜਨ ਵਾਲੇ ਪਹਿਲੇ ਪਾਕਿਸਤਾਨੀ ਕ੍ਰਿਕਟਰ ਬਣ ਗਏ ਅਤੇ ਦੁਨੀਆ ਦੇ ਪੰਜਵੇਂ ਬੱਲੇਬਾਜ਼।

ਇਹ ਵੀ ਪੜ੍ਹੋ:  IPL 2020: ਆਂਦ੍ਰੇ ਰਸੇਲ ਦੀ ਖ਼ਰਾਬ ਫਾਰਮ ਤੋਂ ਬਾਅਦ ਪਤਨੀ ਜੈਸਿਮ ਨੂੰ ਯੂਜ਼ਰ ਨੇ ਕਿਹਾ, ਆਂਟੀ...



ਦੱਸ ਦੇਈਏ ਖੁਸ਼ਦਿਲ ਸ਼ਾਹ ਨੇ ਅਜਿਹਾ ਕਰਕੇ ਆਪਣੇ ਹਮਵਤਨ ਅਹਿਮਦ ਸ਼ਹਿਜਾਦ ਦੇ ਤੂਫਾਨੀ ਰਿਕਾਰਡ ਨੂੰ ਤੋੜ ਦਿੱਤਾ ਹੈ। ਅਹਿਮਦ ਸ਼ਹਿਜਾਦ ਨੇ ਪਾਕਿਸਤਾਨ ਵਲੋਂ ਟੀ-20 ਵਿਚ ਸਿਰਫ਼ 40 ਗੇਂਦਾਂ 'ਤੇ ਸੈਂਕੜਾ ਜੜਨ ਦਾ ਕਮਾਲ ਕੀਤਾ ਸੀ। ਅਹਿਮਦ ਸ਼ਹਿਜਾਦ ਨੇ ਆਪਣੀ ਸੈਂਕੜੇ ਵਾਲੀ ਪਾਰੀ ਵਿਚ 9 ਛੱਕੇ ਅਤੇ 8 ਚੌਕੇ ਜੜਦੇ ਹੋਏ, ਇਸ ਖ਼ਾਸ ਕਾਰਨਾਮੇ ਨੂੰ ਕਰਣ ਵਿਚ ਸਫ਼ਲ ਰਹੇ ਸਨ ਪਰ 8 ਸਾਲ ਬਾਅਦ ਖੁਸ਼ਦਿਲ ਨੇ ਉਨ੍ਹਾਂ ਦਾ ਇਹ ਰਿਕਾਰਡ ਤੋੜ ਦਿੱਤਾ ਹੈ। 

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ : ਭਾਰਤ ਦੀ ਅੰਡਰ 19 ਟੀਮ ਦਾ ਹਿੱਸਾ ਰਹੇ ਸਾਬਕਾ ਕ੍ਰਿਕਟਰ ਦੀ ਘਰ 'ਚੋਂ ਮਿਲੀ ਲਾਸ਼



ਦੱਸਣਯੋਗ ਹੈ ਕਿ ਟੀ-20 ਵਿਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਮ ਹੈ। ਗੇਲ ਨੇ ਸਾਲ 2013 ਵਿਚ 30 ਗੇਂਦਾਂ 'ਤੇ ਸੈਂਕੜਾ ਜੜਿਆ ਸੀ।

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ 'ਚ ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਜਲਦ ਚੁੱਕੋ ਫ਼ਾਇਦਾ

cherry

This news is Content Editor cherry