National Sports Awards 2022 : ਸ਼ਰਤ ਨੂੰ ਮਿਲਿਆ ਸਰਵਉੱਚ ਖੇਲ ਰਤਨ ਪੁਰਸਕਾਰ, ਦੇਖੋ ਪੂਰੀ ਲਿਸਟ

11/30/2022 7:57:21 PM

ਸਪੋਰਟਸ ਡੈਸਕ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 30 ਨਵੰਬਰ ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਰਾਸ਼ਟਰੀ ਖੇਡ ਪੁਰਸਕਾਰ 2022 ਸਮਾਗਮ ਵਿੱਚ 25 ਤੋਂ ਵੱਧ ਸਟਾਰ ਭਾਰਤੀ ਅਥਲੀਟਾਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਦੋਂ ਕਿ ਅਨੁਭਵੀ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੂੰ ਮੇਜਰ ਧਿਆਨ ਚੰਦ ਨਾਲ ਸਨਮਾਨਿਤ ਕੀਤਾ ਗਿਆ। ਖੇਲ ਰਤਨ ਐਵਾਰਡ, ਕਿਸੇ ਖਿਡਾਰੀ ਲਈ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਹੈ।

ਦੇਖੋ ਪੁਰਸਕਾਰ ਪ੍ਰਾਪਤ ਖਿਡਾਰੀਆਂ ਦੀ ਲਿਸਟ

ਅਰਜੁਨ ਪੁਰਸਕਾਰ ਨਾਲ ਸਨਮਾਨਿਤ ਖਿਡਾਰੀਆਂ ਦੀ ਪੂਰੀ ਸੂਚੀ ਇਸ ਪ੍ਰਕਾਰ ਹੈ :

1. ਸੀਮਾ ਪੂਨੀਆ (ਅਥਲੈਟਿਕਸ)

2. ਐਲਡੋਜ਼ ਪਾਲ (ਐਥਲੈਟਿਕਸ)

3. ਅਵਿਨਾਸ਼ ਮੁਕੁੰਦ ਸਾਬਲੇ (ਐਥਲੈਟਿਕਸ)

4. ਲਕਸ਼ਯ ਸੇਨ (ਬੈਡਮਿੰਟਨ)

5. ਐਚ. ਐਸ. ਪ੍ਰਣਯ (ਬੈਡਮਿੰਟਨ)

6. ਅਮਿਤ (ਬਾਕਸਿੰਗ)

7. ਨਿਖਤ ਜ਼ਰੀਨ (ਬਾਕਸਿੰਗ)

8. ਭਗਤੀ ਪ੍ਰਦੀਪ ਕੁਲਕਰਨੀ (ਸ਼ਤਰੰਜ)

9. ਆਰ. ਪ੍ਰਗਿਨਾਨੰਦਾ (ਸ਼ਤਰੰਜ)

10.  ਦੀਪ ਗ੍ਰੇਸ ਏਕਾ (ਹਾਕੀ)

11. ਸ਼ੁਸ਼ੀਲਾ ਦੇਵੀ (ਜੂਡੋ)
12. ਸਾਕਸ਼ੀ ਕੁਮਾਰੀ (ਕਬੱਡੀ)

13. ਨਯਨ ਮੋਨੀ ਸੈਕੀਆ (ਲਾਅਨ ਬਾਊਲ)

14. ਸਾਗਰ ਕੈਲਾਸ ਓਵਲਕਰ (ਮੱਲਖੰਬ)

15. ਇਲਾਵੇਨਿਲ ਵਲਾਰੀਵਨ (ਸ਼ੂਟਿੰਗ)

16. ਓਮਪ੍ਰਕਾਸ਼ ਮਿਥਰਵਾਲ (ਸ਼ੂਟਿੰਗ)

17. ਸ੍ਰੀਜਾ ਅਕੁਲਾ (ਟੇਬਲ ਟੈਨਿਸ)

18. ਵਿਕਾਸ ਠਾਕੁਰ (ਵੇਟਲਿਫਟਿੰਗ)

19. ਅੰਸ਼ੂ (ਕੁਸ਼ਤੀ)
20. ਸਰਿਤਾ (ਕੁਸ਼ਤੀ)

21. ਪਰਵੀਨ (ਵੁਸ਼ੂ)

22. ਮਾਨਸੀ ਗਿਰੀਸ਼ਚੰਦਰ ਜੋਸ਼ੀ (ਪੈਰਾ ਬੈਡਮਿੰਟਨ)

23. ਤਰੁਣ ਢਿੱਲੋਂ (ਪੈਰਾ ਬੈਡਮਿੰਟਨ)
24. ਸਵਪਨਿਲ ਸੰਜੇ ਪਾਟਿਲ (ਪੈਰਾ ਤੈਰਾਕੀ)

25. ਜਾਰਲਿਨ ਅਨੀਕਾ ਜੇ (ਡੈਫ ਬੈਡਮਿੰਟਨ)

ਜ਼ਿਕਰਯੋਗ ਹੈ ਕਿ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਸਾਰੇ ਖਿਡਾਰੀਆਂ ਨੂੰ ਵੀ 15-15 ਲੱਖ ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ : IND vs AUS Hockey : ਭਾਰਤ ਨੇ ਆਸਟ੍ਰੇਲੀਆ ਨੂੰ 4-3 ਨਾਲ ਹਰਾ ਕੇ ਕੀਤਾ ਵੱਡਾ ਉਲਟਫੇਰ

ਸ਼ਰਤ ਕਮਲ ਨੂੰ ਖੇਡ ਰਤਨ ਪੁਰਸਕਾਰ

ਮੇਜਰ ਧਿਆਨ ਚੰਦ ਖੇਲ ਐਵਾਰਡ ਦੇ ਜੇਤੂ ਸ਼ਰਤ ਕਮਲ ਅਚੰਤਾ ਪਿਛਲੇ ਕਈ ਸਾਲਾਂ ਤੋਂ ਟੇਬਲ ਟੈਨਿਸ ਵਿੱਚ ਭਾਰਤ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਸਾਲ ਉਸ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਅਚੰਤਾ ਸ਼ਰਤ ਕਮਲ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ ਸੀ। ਸ਼ਰਤ ਦੇ ਕੋਲ ਰਾਸ਼ਟਰਮੰਡਲ ਖੇਡਾਂ ਵਿੱਚ ਕੁੱਲ ਸੱਤ ਸੋਨ, ਤਿੰਨ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਹਨ। ਉਸ ਨੇ ਏਸ਼ੀਅਨ ਖੇਡਾਂ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੋ-ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਸ਼ਰਤ ਕਮਲ ਖੇਲ ਰਤਨ ਪ੍ਰਾਪਤ ਕਰਨ ਵਾਲੇ ਦੂਜੇ ਟੇਬਲ ਟੈਨਿਸ ਖਿਡਾਰੀ ਹਨ। ਇਹ ਐਵਾਰਡ ਉਨ੍ਹਾਂ ਤੋਂ ਪਹਿਲਾਂ ਮਨਿਕਾ ਬੱਤਰਾ ਨੂੰ ਦਿੱਤਾ ਜਾ ਚੁੱਕਾ ਹੈ।

ਦਰੋਣਾਚਾਰਿਆ ਪੁਰਸਕਾਰ ਜੇਤੂ:

1. ਜੀਵਨਜੋਤ ਸਿੰਘ ਤੇਜਾ (ਤੀਰਅੰਦਾਜ਼ੀ)

2. ਮੁਹੰਮਦ ਅਲੀ ਕਮਰ (ਬਾਕਸਿੰਗ)

3. ਸੁਮਾ ਸਿਧਾਰਥ ਸ਼ਿਰੂਰ (ਪੈਰਾ ਸ਼ੂਟਿੰਗ)

4. ਸੁਜੀਤ ਮਾਨ (ਕੁਸ਼ਤੀ)

ਖੇਡਾਂ 2022 ਵਿੱਚ ਲਾਈਫਟਾਈਮ ਅਚੀਵਮੈਂਟ ਲਈ ਧਿਆਨ ਚੰਦ ਐਵਾਰਡ: 

1. ਅਸ਼ਵਿਨੀ ਅਕੁੰਜੀ ਸੀ (ਐਥਲੈਟਿਕਸ)

2. ਧਰਮਵੀਰ ਸਿੰਘ (ਹਾਕੀ)

3. ਬੀ ਸੀ ਸੁਰੇਸ਼ (ਕਬੱਡੀ)

4. ਨਿਰ ਬਹਾਦੁਰ ਗੁਰੂੰਗ (ਪੈਰਾ ਅਥਲੈਟਿਕਸ)  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 

Tarsem Singh

This news is Content Editor Tarsem Singh