ਮੈਰਾਜ ਅਹਿਮਦ ਖਾਨ ਬਣਿਆ ਰਾਸ਼ਟਰੀ ਪੁਰਸ਼ ਸਕੀਟ ਚੈਂਪੀਅਨ

11/26/2017 4:43:02 AM

ਨਵੀਂ ਦਿੱਲੀ— ਨਿਸ਼ਾਨੇਬਾਜ਼ ਮੈਰਾਜ ਅਹਿਮਦ ਖਾਨ ਨੇ ਇਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਚੱਲ ਰਹੀ 61ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਪੁਰਸ਼ ਸਕੀਟ ਪ੍ਰਤੀਯੋਗਤਾ ਵਿਚ ਚੈਂਪੀਅਨ ਬਣਨ ਦਾ  ਮਾਣ ਹਾਸਲ ਕਰ ਲਿਆ। 
ਉੱਤਰ ਪ੍ਰਦੇਸ਼ ਦੇ ਮੈਰਾਜ ਤੇ ਪੰਜਾਬ ਦੇ ਨੌਜਵਾਨ ਨਿਸ਼ਾਨੇਬਾਜ਼ ਅੰਗਦ ਵੀਰ ਸਿੰਘ ਬਾਜਵਾ ਦਾ ਫਾਈਨਲ ਵਿਚ 60 ਹਿੱਟ ਨਾਲ ਸਕੋਰ ਬਰਾਬਰ ਸੀ, ਜਿਸ ਤੋਂ ਬਾਅਦ ਮੈਰਾਜ ਨੇ ਸ਼ੂਟ ਆਫ ਵਿਚ 26-25 ਦੇ ਸਕੋਰ ਨਾਲ ਸੋਨ ਤਮਗਾ ਜਿੱਤ ਲਿਆ। ਅੰਗਦ ਨੂੰ ਚਾਂਦੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ।