ਅੰਤਰਰਾਸ਼ਟਰੀ ਮੁਕਾਬਲੇ ਲਈ ਚੋਣ ਨਾ ਹੋਣ ’ਤੇ ਨੈਸ਼ਨਲ ਸ਼ੂਟਿੰਗ ਖਿਡਾਰੀ ਨੇ ਕੀਤੀ ਖੁਦਕੁਸ਼ੀ

10/12/2021 10:34:39 AM

ਅੰਮ੍ਰਿਤਸਰ (ਜਸ਼ਨ)- ਨੈਸ਼ਨਲ ਅਤੇ ਸਟੇਟ ਲੈਵਲ ਮੁਕਾਬਲਿਆਂ ਵਿਚ ਸੀਨੀਅਰ ਸਥਾਨ ਪ੍ਰਾਪਤ ਕਰਨ ਵਾਲੇ ਅਤੇ ਕਈ ਮੈਡਲ ਜਿੱਤਣ ਵਾਲੇ ਨੈਸ਼ਨਲ ਸ਼ੂਟਿੰਗ ਖਿਡਾਰੀ ਹੁਨਰਦੀਪ ਸਿੰਘ ਨੇ ਡਿਪ੍ਰੈਸ਼ਨ ਦੌਰਾਨ ਆਪਣੀ ਹੀ ਸ਼ੂਟਿੰਗ ਗਨ ਨਾਲ ਐਤਵਾਰ ਰਾਤ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲਾਲ ਖ਼ਤਮ ਕਰ ਲਈ।

ਇਹ ਵੀ ਪੜ੍ਹੋ : ਆਨਲਾਈਨ ਪਿਆਰ ਦੀ ਇਕ ਅਨੋਖੀ ਕਹਾਣੀ, 78 ਸਾਲਾ ਲਾੜੇ ਨੂੰ ਮਿਲੀ 79 ਸਾਲਾ ਲਾੜੀ

ਪੁਲਸ ਨੇ ਇਸ ਸਬੰਧ ਵਿਚ ਧਾਰਾ-174 ਸੀ. ਪੀ. ਆਰ. ਸੀ. ਤਹਿਤ ਕਾਰਵਾਈ ਕੀਤੀ ਹੈ। ਆਤਮ ਹੱਤਿਆ ਕਰਨ ਦਾ ਕਾਰਨ ਉਸ ਦਾ ਇਕ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ’ਚ ਸਿਲੈਕਸ਼ਨ ਨਾ ਹੋ ਸਕਣਾ ਸੀ। ਇਸ ਨਾਲ ਉਹ ਇੰਨਾ ਨਿਰਾਸ਼ ਸੀ ਕਿ ਉਹ ਬੀਤੇ ਹੋਏ ਕੁੱਝ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਰਹਿਣ ਲੱਗਾ ਸੀ ਅਤੇ ਬੀਤੇ ਹੋਏ ਕੁੱਝ ਦਿਨਾਂ ਤੋਂ ਡਿਪ੍ਰੈਸ਼ਨ ਵਿਚ ਚਲਾ ਗਿਆ ਸੀ। ਉਹ ਇੰਨਾ ਨਿਰਾਸ਼ ਸੀ ਕਿ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਹ ਵੀ ਪੜ੍ਹੋ : ਬ੍ਰਿਟੇਨ ਦਾ ਸਨਸਨੀਖ਼ੇਜ਼ ਦਾਅਵਾ: ਰੂਸ ਨੇ ਚੋਰੀ ਕੀਤਾ ਕੋਵੀਸ਼ਿਲਡ ਦਾ ਫਾਰਮੂਲਾ, ਫਿਰ ਬਣਾਈ ਸਪੂਤਨਿਕ-ਵੀ ਵੈਕਸੀਨ

ਜਾਣਕਾਰੀ ਅਨੁਸਾਰ ਹੁਨਰਦੀਪ ਸਿੰਘ ਨੂੰ ਬੀਤੇ ਦਿਨ ਬਾਂਹ ਉੱਤੇ ਸੱਟ ਲੱਗ ਗਈ ਸੀ। ਅਜੇ ਉਹ ਇਸ ਦਾ ਇਲਾਜ ਕਰਵਾ ਹੀ ਰਿਹਾ ਸੀ ਕਿ ਇਸ ਦੌਰਾਨ ਕੁੱਝ ਸਿਲੈਕਸ਼ਨ ਮੈਚ ਆ ਗਏ। ਸੱਟ ਕਾਰਨ ਉਹ ਇਸ ਵਾਰ ਨਿਸ਼ਾਨਾ ਇੰਨਾ ਦ੍ਰਿੜ ਨਹੀਂ ਲਾ ਪਾਇਆ, ਜਿਸ ਨਾਲ ਉਸ ਦੀ ਅੰਤਰਰਾਸ਼ਟਰੀ ਪੱਧਰ ਮੁਕਾਬਲੇ ਵਿਚ ਸਿਲੈਕਸ਼ਨ ਨਹੀਂ ਹੋਈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry