ਰਾਸ਼ਟਰੀ ਜੂਨੀਅਰ ਸ਼ਤਰੰਜ ਮੁਕਾਬਲਾ : ਹਰਸ਼ਾ-ਮਹਾ ਲਕਸ਼ਮੀ ਖਿਤਾਬ ਦੇ ਕਰੀਬ

09/10/2017 9:33:46 AM

ਪਟਨਾ— ਰਾਸ਼ਟਰੀ ਜੂਨੀਅਰ ਸ਼ਤਰੰਜ ਮੁਕਾਬਲੇ ਵਿਚ ਲੜਕੇ ਵਰਗ ਵਿਚ 9 ਰਾਊਂਡ ਤੋਂ ਬਾਅਦ ਤੇਲੰਗਾਨਾ ਦੇ ਇੰਟਰਨੈਸ਼ਨਲ ਮਾਸਟਰ ਹਰਸ਼ਾ ਭਾਰਤ ਕੋਟੀ ਅਤੇ ਲੜਕੀਆਂ ਵਰਗ ਵਿਚ ਤਾਮਿਲਨਾਡੂ ਦੀ ਐੱਮ. ਮਹਾ ਲਕਸ਼ਮੀ ਖਿਤਾਬ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਨਜ਼ਰ ਆ ਰਹੇ ਹਨ। ਲੜਕੇ ਵਰਗ ਵਿਚ ਪਹਿਲੇ ਬੋਰਡ 'ਤੇ ਹਰਸ਼ਾ ਭਾਰਤ ਕੋਟੀ ਨੇ ਪ੍ਰਣਵ ਨੰਦਾ (ਆਂਧਰਾ ਪ੍ਰਦੇਸ਼) ਨੂੰ ਹਰਾਉਂਦੇ ਹੋਏ 8.5 ਅੰਕਾਂ ਨਾਲ ਆਪਣੀ ਸਿੰਗਲ ਬੜ੍ਹਤ ਕਾਇਮ ਰੱਖੀ ਹੈ। 
ਦੂਸਰੇ ਬੋਰਡ 'ਤੇ ਕਾਰਤਿਕ ਵੈਂਕਟਰਮਨ (ਆਂਧਰਾ ਪ੍ਰਦੇਸ਼) ਨੇ ਦਿੱਲੀ ਦੇ ਹਰਸ਼ ਸ਼ਾਹੀ ਨੂੰ ਹਰਾਉਂਦੇ ਹੋਏ 8 ਅੰਕਾਂ ਦੇ ਨਾਲ ਦੂਜਾ ਸਥਾਨ ਬਰਕਰਾਰ ਰੱਖਿਆ। ਲੜਕੀਆਂ ਵਰਗ ਵਿਚ ਪਹਿਲੇ ਬੋਰਡ 'ਤੇ ਟਾਪ ਸੀਡ ਮਹਾ ਲਕਸ਼ਮੀ ਨੇ ਤਰਿਨੀ ਗੋਇਲ (ਚੰਡੀਗੜ੍ਹ) ਨੂੰ ਹਰਾਉਂਦੇ ਹੋਏ 8 ਅੰਕਾਂ ਦੇ ਨਾਲ ਸਿੰਗਲ ਬੜ੍ਹਤ ਹਾਸਲ ਕਰ ਲਈ। ਦੂਸਰੇ ਬੋਰਡ 'ਤੇ ਨਿਤਅਤਾ ਜੈਨ (ਮੱਧ ਪ੍ਰਦੇਸ਼) ਨੂੰ ਸਾਕਸ਼ੀ ਚਿਤਲਾਂਗੇ (ਮਹਾਰਾਸ਼ਟਰ) ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ 7.5 ਅੰਕਾਂ ਨਾਲ ਸਾਕਸ਼ੀ ਹੁਣ ਦੂਸਰੇ ਸਥਾਨ 'ਤੇ ਪਹੁੰਚ ਗਈ ਹੈ।