ਓਲੰਪਿਕ ਕੁਆਲੀਫ਼ਾਇਰ ਫ਼ੇਡ ਕੱਪ ਰਾਸ਼ਟਰੀ ਐਥਲੈਟਿਕਸ ਚੈਂਪੀਅਨਸ਼ਿਪ 15 ਮਾਰਚ ਤੋਂ

01/30/2021 6:54:23 PM

ਪਟਿਆਲਾ— ਓਲੰਪਿਕ ਕੁਆਲੀਫ਼ਿਕੇਸ਼ਨ ਟੂਰਨਾਮੈਂਟ ਹੈ। ਮੌਜੂਦਾ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਇਸ ਚੈਂਪੀਅਨਸ਼ਿਪ ਦਾ ਆਯੋਜਨ ਕੋਵਿਡ-19 ਨਾਲ ਜੁੜੇ ਸਖ਼ਤ ਸੁਰੱਖਿਆ ਨਿਯਮ ਦੇ ਤਹਿਤ ਕੀਤਾ ਜਾਵੇਗਾ। ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਰੋਹਨ ਬੋਪੰਨਾ ਨੇ ਆਸਟਰੇਲੀਆਈ ਓਪਨ ਲਈ ਬੇਨ ਮੈਕਲਾਚਲਾਨ ਨਾਲ ਸਾਂਝੇਦਾਰੀ ਕੀਤੀ

ਏ. ਐੱਫ. ਆਈ. ਨੇ ਕਿਹਾ, ‘‘ਟੂਰਨਾਮੈਂਟ ਦੇ ਸੁਚਾਰੂ ਸੰਚਾਲਨ ਲਈ ਮਹਾਮਾਰੀ ਨਾਲ ਜੁੜੇ ਸਬੰਧਤ ਰਾਜ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਵੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਏ. ਐੱਫ. ਆਈ. ਨੇ ਕਿਹਾ ਕਿ ਕੋਈ ਵੀ ਅਧਿਕਾਰੀ ਜਾਂ ਖਿਡਾਰੀ ਜੇਕਰ ਮਿਆਰੀ ਸੰਚਾਲਨ ਪ੍ਰਕਿਰਿਆ ਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਤੋਂ ਬੈਨ ਕਰ ਦਿੱਤਾ ਜਾਵੇਗਾ।’’ ਸੰਘ ਨੇ ਨਾਲ ਹੀ ਕਿਹਾ ਕਿ ਜੇਕਰ ਕੋਈ ਖਿਡਾਰੀ ਐਂਟਰੀ ਭੇਜਣ ਦੇ ਬਾਅਦ ਬਿਨਾ ਕਿਸੇ ਜਾਇਜ਼ ਕਾਰਨ ਦੇ ਟੂਰਨਾਮੈਂਟ ’ਚ ਹਿੱਸਾ ਨਹੀਂ ਲੈਂਦਾ ਤਾਂ ਸ਼ਾਇਦ ਉਸ ਨੂੰ ਭਵਿੱਖ ਦੀ ਪ੍ਰਤੀਯੋਗਿਤਾ ’ਚ ਹਿੱਸਾ ਲੈਣ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News