ਮੌਤ ਦੀ ਅਫਵਾਹ ਉੱਡੀ ਤਾਂ ਇਸ ਕ੍ਰਿਕਟਰ ਨੇ ਕਿਹਾ- ਅਜੇ ਜ਼ਿੰਦਾ ਹਾਂ

12/02/2018 1:43:04 PM

ਨਵੀਂ ਦਿੱਲੀ— ਸੋਸ਼ਲ ਮੀਡੀਆ ਅਜਿਹਾ ਪਲੈਟਫਾਰਮ ਹੈ, ਜਿੱਥੇ 24 ਘੰਟੇ ਕੰਟੈਂਟ ਦੀ ਭਰਮਾਰ ਰਹਿੰਦੀ ਹੈ। ਲੋਕ ਸੋਸ਼ਲ ਮੀਡੀਆ 'ਤੇ ਚੀਜ਼ਾਂ ਅਪਲੋਡ ਕਰਦੇ ਰਹਿੰਦੇ ਹਨ, ਉਨ੍ਹਾਂ 'ਚੋਂ ਕੁਝ ਵੱਡੀਆਂ ਖਬਰਾਂ ਹੁੰਦੀਆਂ ਹਨ ਅਤੇ ਕੁਝ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਮਿਰਚ-ਮਸਾਲਾ ਲਾ ਕੇ ਵੱਡਾ ਦਿਖਾਇਆ ਜਾਂਦਾ ਹੈ, ਪਰ ਇਨ੍ਹਾਂ ਸਭ ਚੀਜ਼ਾਂ ਦੇ ਨਾਲ ਸੋਸ਼ਲ ਮੀਡੀਆ 'ਤੇ ਕੁਝ ਗਲਤ ਜਾਣਕਾਰੀ ਜਾਂ ਅਫਵਾਹ ਵੀ ਦੇਖਣ ਨੂੰ ਮਿਲ ਜਾਂਦੀ ਹੈ ਅਤੇ ਅਜਿਹਾ ਹੀ ਇਕ ਸਾਬਕਾ ਕ੍ਰਿਕਟਰ ਦੇ ਨਾਲ ਵੀ ਹੋਇਆ ਹੈ, ਜਿਨ੍ਹਾਂ ਨੂੰ ਅਫਵਾਹ ਦੇ ਚਲਦੇ ਟਵਿੱਟਰ 'ਤੇ ਦੱਸਿਆ ਗਿਆ ਕਿ ਉਕਤ ਸਾਬਕਾ ਕ੍ਰਿਕਟਰ ਹੁਣ ਇਸ ਦੁਨੀਆ 'ਚ ਨਹੀਂ ਰਹੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਦਿੱਤੀ।

ਮੌਤ ਦੀ ਅਫਵਾਹ 'ਤੇ ਸਾਬਕਾ ਕ੍ਰਿਕਟਰ ਨੇ ਕਿਹਾ- ਅਜੇ ਮਰਿਆ ਨਹੀਂ, ਜ਼ਿੰਦਾ ਹਾਂ

 

I am alive and kicking more than ever before. Not sure where this news has come from but this is fake. Love you all. pic.twitter.com/WZ1nuX4LUo

— Nathan McCullum (@MccullumNathan) December 1, 2018

ਦਰਅਸਲ ਟਵਿੱਟਰ 'ਤੇ ਬ੍ਰੈਂਡਨ ਮੈਕੁਲਮ ਦੇ ਭਰਾ ਨਿਊਜ਼ੀਲੈਂਡ ਦੇ ਸਾਬਕਾ ਆਲ ਰਾਊਂਡਰ ਨਾਥਨ ਮੈਕੁਲਮ ਦੀ ਮੌਤ ਦੀ ਅਫਵਾਹ ਉੱਡੀ। ਇਸ ਝੂਠੀ ਖਬਰ ਦਾ ਨਾਥਨ ਮੈਕੁਲਮ ਨੂੰ ਪਤਾ ਲੱਗਾ ਤਾਂ ਉਹ ਵੀ ਇਕ ਪਲ ਲਈ ਹੈਰਾਨ ਰਹਿ ਗਏ। ਫਿਰ ਉਨ੍ਹਾਂ ਨੇ ਟਵਿੱਟਰ 'ਤੇ ਇਕ ਪੋਸਟ ਅਪਲੋਡ ਕਰਕੇ ਇਸ ਜਾਣਕਾਰੀ ਨੂੰ ਅਫਵਾਹ ਕਰਾਰ ਦੇ ਦਿੱਤਾ। ਆਪਣੇ ਟਵੀਟ 'ਤੇ ਮੈਕੁਲਮ ਨੇ ਲਿਖਿਆ, ''ਮੈਂ ਅਜੇ ਜ਼ਿੰਦਾ ਹਾਂ ਅਤੇ ਮੈਨੂੰ ਇਹ ਪਤਾ ਨਹੀਂ ਲੱਗਾ ਕਿ ਇਹ ਖਬਰ ਕਿੱਥੋਂ ਆਈ, ਪਰ ਇਹ ਝੂਠ ਹੈ। ਤੁਹਾਨੂੰ ਸਾਰਿਆਂ ਨੂੰ ਪਿਆਰ।'' ਉਨ੍ਹਾਂ ਦੇ ਇਸ ਟਵੀਟ ਦੇ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਰਾਹਤ ਦਾ ਸਾਹ ਲਿਆ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਕ੍ਰਿਕਟ ਫੈਨ ਕਲੱਬ ਦੇ ਨਾਂ ਨਾਲ ਯੂਜ਼ਰ ਨੇ ਇਹ ਝੂਠੀ ਜਾਣਕਾਰੀ ਟਵਿੱਟਰ 'ਤੇ ਪੋਸਟ ਕੀਤੀ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਨਾਥਨ ਮੈਕੁਲਮ ਹੁਣ ਦੁਨੀਆ 'ਚ ਨਹੀਂ ਰਹੇ ਅਤੇ ਇਹ ਜਾਣਕਾਰੀ ਉਨ੍ਹਾਂ ਦੀ ਪਤਨੀ ਨੇ ਦਿੱਤੀ ਹੈ।

ਨਾਥਨ ਦੇ ਟਵੀਟ ਦੇ ਬਾਅਦ ਪ੍ਰਸ਼ੰਸਕਾਂ ਨੇ ਲਿਆ ਰਾਹਤ ਦਾ ਸਾਹ, ਦਿੱਤੀਆਂ ਸ਼ੁੱਭਕਾਮਨਾਵਾਂ



ਸ਼ੁੱਭਕਾਮਨਾਵਾਂ 'ਤੇ ਮੈਕੁਲਮ ਨੇ ਅਦਾ ਕੀਤਾ ਸ਼ੁਕਰੀਆ, ਹਸਦੇ ਹੋਏ ਫਿਰ ਲਿਖਿਆ- ਅਜੇ ਵੀ ਜ਼ਿੰਦਾ ਹਾਂ  

 

Still alive and kicking. 😂😂😂What a crazy night!! Thanks for all the messages. Just did the first pitch at @AucklandTuatara baseball game awesome fun. Might ha e to try baseball now! pic.twitter.com/aYjxlP9EN4

— Nathan McCullum (@MccullumNathan) December 2, 2018

Tarsem Singh

This news is Content Editor Tarsem Singh