ਏਸ਼ੇਜ਼ 2027 ''ਤੇ ਹਨ ਨਾਥਨ ਲਿਓਨ ਦੀਆਂ ਨਜ਼ਰਾਂ, ਬੋਲੇ- ਮੇਰੀ ਭੁੱਖ ਨਵੇਂ ਪੱਧਰ ''ਤੇ ਪਹੁੰਚ ਗਈ ਹੈ

08/05/2023 12:04:12 PM

ਸਪੋਰਟਸ ਡੈਸਕ— ਆਸਟ੍ਰੇਲੀਆ ਦੇ ਨਾਥਨ ਲਿਓਨ ਨੇ ਦਾਅਵਾ ਕੀਤਾ ਹੈ ਕਿ ਉਹ 2023 ਦੀਆਂ ਏਸ਼ੇਜ਼ 'ਚ ਭਾਵੇਂ ਨਹੀਂ ਖੇਡ ਪਾਏ ਪਰ 2027 'ਚ ਵਾਪਸੀ ਕਰਨਗੇ। ਇਸ ਲਈ ਉਨ੍ਹਾਂ ਨੇ ਟੀਚਾ ਵੀ ਬਣਾਇਆ ਹੈ। ਇਸ ਤਜਰਬੇਕਾਰ ਸਪਿਨਰ ਨੇ ਪਹਿਲੇ ਟੈਸਟ 'ਚ ਆਸਟ੍ਰੇਲੀਆ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਅੱਠ ਵਿਕਟਾਂ ਲਈਆਂ ਸਨ। ਉਨ੍ਹਾਂ ਦੇ ਨਾਂ ਹੁਣ 496 ਟੈਸਟ ਵਿਕਟਾਂ ਹਨ। ਉਨ੍ਹਾਂ ਨੂੰ ਲਾਰਡਸ 'ਚ ਦੂਜੇ ਟੈਸਟ ਦੌਰਾਨ ਸੱਟ ਲੱਗ ਗਈ ਸੀ।
ਆਫ ਸਪਿਨਰ ਨਾਥਨ ਲਿਓਨ ਨੇ ਕਿਹਾ ਕਿ ਉਹ 2027 'ਚ ਏਸ਼ੇਜ਼ ਲਈ ਇੰਗਲੈਂਡ 'ਚ ਵਾਪਸੀ ਦਾ ਟੀਚਾ ਬਣਾ ਰਿਹਾ ਹੈ। ਮੇਰੇ ਅੰਦਰ ਅਜੇ ਕਾਫ਼ੀ ਕ੍ਰਿਕਟ ਬਾਕੀ ਹੈ। ਮੈਨੂੰ ਲੱਗਦਾ ਹੈ ਕਿ ਇਸ ਸੱਟ ਤੋਂ ਬਾਅਦ ਜਦੋਂ ਮੈਂ ਘਰ ਆਇਆ ਅਤੇ ਆਪਣੇ ਸਾਥੀਆਂ ਨੂੰ ਅਜਿਹੇ ਟੈਸਟ ਖੇਡਦੇ ਦੇਖਿਆ, ਤਾਂ ਮੈਨੂੰ ਸੱਚਮੁੱਚ ਮਹਿਸੂਸ ਹੋਇਆ ਕਿ ਮੈਂ ਉੱਥੇ ਕ੍ਰਿਕਟ ਖੇਡ ਰਿਹਾ ਹਾਂ।

ਇਹ ਵੀ ਪੜ੍ਹੋ- ਇਸ ਸਾਲ ਦੇਸ਼ ਭਰ 'ਚ 1,000 'ਖੇਲੋ ਇੰਡੀਆ ਕੇਂਦਰ' ਖੋਲ੍ਹੇ ਜਾਣਗੇ : ਅਨੁਰਾਗ ਠਾਕੁਰ
ਲਿਓਨ ਨੇ ਕਿਹਾ- ਖੇਡ ਲਈ ਮੇਰੀ ਭੁੱਖ ਸ਼ਾਇਦ ਇਕ ਨਵੇਂ ਪੱਧਰ 'ਤੇ ਪਹੁੰਚ ਗਈ ਹੈ, ਇਸ ਨੇ ਮੈਨੂੰ ਆਪਣੇ ਪੁਨਰਵਾਸ ਦੇ ਦੌਰਾਨ ਥੋੜ੍ਹਾ ਹੋਰ ਸਮਾਂ ਬਿਤਾਉਣ, ਆਰਾਮ ਨਾਲ ਬੈਠਣ,ਕੁਝ ਟੀਚਿਆਂ 'ਤੇ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਰੀਸੈਟ ਕਰਨ ਅਤੇ ਮੇਰੇ ਲਈ ਇਕ ਸੱਚਮੁੱਚ ਚੰਗਾ ਉਦੇਸ਼ ਲੱਭਣ ਦੀ ਆਗਿਆ ਮਿਲੀ ਹੈ। ਮੈਂ ਯਕੀਨੀ ਤੌਰ 'ਤੇ ਏਸ਼ੇਜ਼ ਲਈ ਇੰਗਲੈਂਡ ਵਾਪਸ ਜਾਣ ਤੋਂ ਇਨਕਾਰ ਨਹੀਂ ਕਰ ਰਿਹਾ ਹਾਂ... ਮੇਰੇ ਲਈ ਫਾਈਨਲ ਲਾਈਨ ਅਜੇ ਵੀ ਨਜ਼ਰ ਨਹੀਂ ਆ ਰਹੀ ਹੈ, ਮੇਰੇ 'ਚ ਅਜੇ ਵੀ ਬਹੁਤ ਸਾਰਾ ਕ੍ਰਿਕਟ ਬਚਿਆ ਹੋਇਆ ਹੈ।

ਇਹ ਵੀ ਪੜ੍ਹੋ- ਚਾਰਟਰਡ ਫਲਾਈਟ 'ਚ ਭਾਰਤ ਪਰਤੇ ਵਿਰਾਟ ਕੋਹਲੀ, ਜਹਾਜ਼ ਦੇ ਕਪਤਾਨ ਨੇ ਸਾਂਝੀ ਕੀਤੀ ਦਿਲ ਛੂਹਣ ਵਾਲੀ ਪੋਸਟ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon