ਏਸ਼ੇਜ਼ ਸੀਰੀਜ਼ : ਆਸਟਰੇਲੀਆ ਲਈ ਨਾਥਨ ਸਭ ਤੋਂ ਮਹੱਤਵਪੂਰਨ

11/23/2017 4:54:31 AM

ਬ੍ਰਿਸਬੇਨ- ਆਸਟਰੇਲੀਆਈ ਟੀਮ ਲਈ ਆਫ ਸਪਿਨਰ ਨਾਥਨ ਲਿਓਨ ਸਭ ਤੋਂ ਮਹੱਤਵਪੂਰਨ ਗੇਂਦਬਾਜ਼ ਦੇ ਤੌਰ 'ਤੇ ਉਤਰ ਰਿਹਾ ਹੈ। ਉਹ ਆਸਟਰੇਲੀਆ ਦੇ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਸ਼ਾਮਿਲ ਹੋਣ ਤੋਂ 23 ਵਿਕਟਾਂ ਦੂਰ ਹੈ। ਉਹ ਇਸ ਸੀਰੀਜ਼ ਵਿਚ ਕ੍ਰੇਗ ਮੈਕਡੇਰਮੋਟ ਨੂੰ ਵੀ ਪਿੱਛੇ ਛੱਡ ਸਕਦਾ ਹੈ। ਇਸ ਤੋਂ ਇਲਾਵਾ ਸਟਾਰਕ, ਹੇਜ਼ਲਵੁੱਡ ਅਤੇ ਪੈਟ ਕਮਿੰਸ ਦੀ ਹਮਲਾਵਰ ਤਿਕੜੀ ਇੰਗਲਿਸ਼ ਬੱਲੇਬਾਜ਼ਾਂ ਨੂੰ ਗਾਬਾ ਪਿੱਚ 'ਤੇ ਪ੍ਰੇਸ਼ਾਨ ਕਰ ਸਕਦੀ ਹੈ।