ਪਾਕਿਸਤਾਨ ਨੂੰ ਮਿਲਿਆ 15 ਸਾਲ ਦਾ ਤੂਫਾਨੀ ਗੇਂਦਬਾਜ਼, ਦੂਜੇ ਹੀ ਮੈਚ ''ਚ ਝਟਕੀਆਂ 6 ਵਿਕਟਾਂ

10/18/2018 9:32:12 AM

ਨਵੀਂ ਦਿੱਲੀ— ਪਾਕਿਸਤਾਨ ਨੂੰ 15 ਸਾਲ ਦਾ ਇਕ ਨਵਾਂ ਤੇਜ਼ ਗੇਂਦਬਾਜ਼ ਮਿਲਿਆ ਹੈ, ਜਿਸ ਨੇ ਆਪਣੀ ਧਾਰਦਾਰ ਗੇਂਦਬਾਜ਼ੀ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਰੱਖਿਆ ਹੈ, 15 ਫਰਵਰੀ 2003 ਨੂੰ ਜਨਮੇ ਇਸ ਖਿਡਾਰੀ ਨੂੰ ਨਾਂ ਨਸੀਮ ਸ਼ਾਹ ਹੈ। ਸ਼ਾਹ ਨੇ 1 ਸਤੰਬਰ 2018 ਨੂੰ ਲਾਹੌਰ ਬਲੂਜ਼ ਖਿਲਾਫ ਡੈਬਿਊ ਕੀਤਾ ਸੀ। ਉਸ ਮੈਚ 'ਚ ਉਹ ਸਿਰਫ 1 ਵਿਕਟ ਲੈਣ 'ਚ ਕਾਮਯਾਬ ਰਹੇ ਸਨ ਨਸੀਮ ਸ਼ਾਹ 2018 'ਚ ਅੰਡਰ-19 ਏਸ਼ੀਆ ਕੱਪ ਖੇਡਣ ਗਏ ਸਨ, ਜਿੱਥੇ ਉਨ੍ਹਾਂ ਨੇ ਸਭ ਦਾ ਧਿਆਨ ਖਿੱਚਿਆ ਸੀ, ਪਰ ਉਸ ਟੂਰਨਾਮੈਂਟ 'ਚ ਵੀ ਉਹ 2 ਮੈਚਾਂ 'ਚ 1 ਵਿਕਟ ਲੈਣ 'ਚ ਹੀ ਕਾਮਯਾਬ ਰਹੇ ਸਨ, ਉਨ੍ਹਾਂ ਨੇ ਆਪਣੇ ਦੂਜੇ ਫਰਸਟ ਕਲਾਸ ਮੈਚ 'ਚ ਪੀ.ਟੀ.ਵੀ ਖਿਲਾਫ ਕਮਾਲ ਕਰ ਦਿੱਤਾ ਅਤੇ ਲੋਕਾਂ ਨੂੰ ਆਪਣਾ ਮੁਰੀਦ ਬਣਾ ਲਿਆ।

ਇਸ ਮੈਚ 'ਚ ਉਨ੍ਹਾਂ ਨੇ ਇਕ ਪਾਰੀ 'ਚ 6 ਵਿਕਟਾਂ ਲਈਆਂ ਅਤੇ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਪੂਰੀ ਪਾਰੀ ਦੌਰਾਨ ਬੰਨ੍ਹ ਕੇ ਰੱਖਿਆ, ਉਨ੍ਹਾਂ ਦੀ ਗੇਂਦਬਾਜ਼ੀ 'ਚ ਵਿਵਿਧਤਾ ਭਰੀ ਹੋਈ ਅਤੇ ਉਨ੍ਹਾਂ ਨੇ ਇਸ ਦਾ ਇਸਤੇਮਾਲ ਸ਼ਾਨਦਾਰ ਅੰਦਾਜ਼ 'ਚ ਕੀਤਾ। ਉਹ ਇਨਸਿਵੰਗਰ ਅਤੇ ਆਉਟਸਿਵੰਗਰ ਦੋਵੇਂ ਤਰ੍ਹਾਂ ਦੀ ਗੇਂਦ ਸੁੱਟਣ ਦੀ ਕਾਬਲੀਅਤ ਰੱਖਦੇ ਹਨ। ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ, ਨਾਲ ਹੀ ਉਨ੍ਹਾਂ ਨੇ ਕੁਝ ਸ਼ਾਨਦਾਰ ਬਾਊਂਸਰ ਵੀ ਸੁਟੀਆਂ ਜਿਸ ਤੋਂ ਬੱਲੇਬਾਜ਼ ਬੱਚਦੇ ਨਜ਼ਰ ਆਏ, ਇਸ ਦੌਰਾਨ ਬੱਲੇਬਾਜ਼ਾਂ ਦੇ ਸਿਰ ਅਤੇ ਬਾਂਹ 'ਚ ਵੀ ਕਈ ਵਾਰ ਗੇਂਦ ਵੱਜੀ, ਉਨ੍ਹਾਂ ਨੇ ਪਾਰੀ 'ਚ 59 ਦੌੜਾਂ ਦੇ ਕੇ 6 ਵਿਕਟ ਝਟਕੇ।

 

ਸਾਜ ਸਾਦਿਕ ਨੇ ਆਪਣੇ ਟਵੀਟ 'ਚ ਲਿਖਿਆ ਹੈ,' ਇਨਸਿਵੰਗਰ, ਆਊਟਸਿਵੰਗਰ, ਚਿਨ ਮਿਊਜਿਕ,ਯਾਰਕਰ, ਹੱਥ 'ਚ ਗੇਂਦ ਮਾਰੀ, ਸਿਰ 'ਚ ਗੇਂਦ ਮਾਰੀ ਅਤੇ ਫਿਰ ਗਜਬ ਦੀ ਰਫਤਾਰ, ਆਪਣੇ ਦੂਜੇ ਹੀ ਫਾਰਸਟ ਕਲਾਸ ਮੈਚ 'ਚ, ਟੀਮ-ਏਜ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਅੱਜ 59 ਦੌੜਾਂ ਦੇ ਕੇ 6 ਵਿਕਟ ਝਟਕੇ,' ਉਨ੍ਹਾਂ ਨੇ ਟਵੀਟ ਦੇ ਨਾਲ ਵੀਡੀਓ ਵੀ ਸ਼ੇਅਰ ਕੀਤੀ ਹੈ।