IOA ਪ੍ਰਮੁੱਖ ਬੱਤਰਾ ਨੂੰ ਮਿਲਿਆ ''ਕੈਪੀਟਲ ਫਾਊਂਡੇਸ਼ਨ'' ਰਾਸ਼ਟਰੀ ਪੁਰਸਕਾਰ

11/15/2020 7:29:27 PM

ਨਵੀਂ ਦਿੱਲੀ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਪ੍ਰਧਾਨ ਨਰਿੰਦਰ ਬੱਤਰਾ ਨੂੰ ਖੇਡਾਂ 'ਚ ਉਨ੍ਹਾਂ ਦੇ ਯੋਗਦਾਨ ਲਈ ਐਤਵਾਰ ਨੂੰ 'ਕੈਪੀਟਲ ਫਾਊਂਡੇਸ਼ਨ' ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਕੈਪੀਟਲ ਫਾਊਂਡੇਸ਼ਨ ਸਾਲਾਨਾ ਲੈਕਚਰ ਅਤੇ ਪੁਰਸਕਾਰ 2020 'ਚ ਇਸ ਨਾਲ ਸਨਮਾਨਤ ਕੀਤਾ ਗਿਆ। ਇਹ ਪੁਰਸਕਾਰ ਪ੍ਰਸਿੱਧ ਕਾਨੂੰਨੀ ਜਾਣਕਾਰ, ਜੱੱਜ ਕ੍ਰਿਸ਼ਣ ਅਈਅਰ ਦੀ 106ਵੀਂ ਜੈਅੰਤੀ ਦੇ ਮੌਕੇ 'ਚ ਦਿੱਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਆਨਲਾਈਨ ਤਰੀਕੇ ਨਾਲ ਕੀਤਾ ਗਿਆ ਸੀ। ਬੱਤਰਾ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ) ਦੇ ਪ੍ਰਧਾਨ ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਮੈਂਬਰ ਵੀ ਹਨ।

ਬੱਤਰਾ ਨੂੰ ਵਧਾਈ ਦਿੰਦੇ ਹੋਏ ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰੋ ਨਿੰਗੋਮਬੰਗ ਨੇ ਕਿਹਾ, ''ਭਾਰਤ 'ਚ ਖੇਡ ਪ੍ਰਸ਼ਾਸਨ ਨੂੰ ਪੇਸ਼ੇਵਰ ਬਣਾਉਣ 'ਚ ਉਨ੍ਹਾਂ ਦੀ ਭੂਮਿਕਾ ਅਤੇ ਸਾਰੀਆਂ ਖੇਡਾਂ ਦੀ ਸਫਲਤਾ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਦੇਖਦੇ ਹੋਏ ਇਹ ਇਕ ਬਹੁਤ ਯੋਗ ਮਾਨਤਾ ਹੈ। ਉਨ੍ਹਾਂ ਦੀ ਅਗਵਾਈ 'ਚ ਭਾਰਤ 'ਚ ਹਾਕੀ 'ਚ ਕਾਫੀ ਫਾਇਦਾ ਹੋਇਆ ਹੈ।'' ਸਾਬਕਾ ਹਾਕੀ ਖਿਡਾਰੀ ਬਤਰਾ ਨੇ 1997 'ਚ ਜੰਮੂ-ਕਸ਼ਮੀਰ ਹਾਕੀ ਸੰਘ ਦਾ ਪ੍ਰਧਾਨ ਬਣ ਕੇ ਪ੍ਰਸ਼ਾਸਨਿਕ ਪਾਰੀ ਸ਼ੁਰੂ ਕੀਤੀ ਸੀ। ਉਹ 2011 ਤਕ ਇਸ ਅਹੁਦੇ 'ਤੇ ਬਣੇ ਰਹੇ ਸਨ। ਉਹ 2005-2013 ਵਿਚਾਲੇ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਦੇ ਖਜ਼ਾਨਚੀ ਵੀ ਰਹੇ। ਹਾਕੀ ਇੰਡੀਆ ਦੇ ਹੋਂਦ 'ਚ ਆਉਣ ਦੇ ਬਾਅਦ ਉਹ ਇਸ ਦੇ ਜਨਰਲ ਸਕੱਤਰ ਬਣੇ ਤੇ ਫਿਰ 2014 ਤੋਂ 2016 ਤਕ ਉਨ੍ਹਾਂ ਨੇ ਇਸ ਦੇ ਪ੍ਰਧਾਨ ਦੇ ਤੌਰ 'ਤੇ ਕੰਮ ਕੀਤਾ।


Tarsem Singh

Content Editor

Related News