ਨਾਰੰਗ ਨੂੰ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ''ਚ ਚਾਂਦੀ ਦਾ ਤਮਗਾ ਮਿਲਿਆ

11/02/2017 1:55:55 PM

ਗੋਲਡ ਕੋਸਟ, (ਬਿਊਰੋ)— ਓਲੰਪਿਕ ਕਾਂਸੀ ਤਮਗਾ ਜੇਤੂ ਗਗਨ ਨਾਰੰਗ ਨੇ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਅੱਜ ਪੁਰਸ਼ਾਂ ਦੇ 50 ਮੀਟਰ ਰਾਈਫਲ ਪ੍ਰੋਨ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤਿਆ। ਭਾਰਤ ਦੇ ਸਵਪਨਿਲ ਸੁਰੇਸ਼ ਕੁਸ਼ਾਲੇ ਨੂੰ ਇਸੇ ਵਰਗ 'ਚ ਕਾਂਸੀ ਤਮਗਾ ਮਿਲਿਆ ਜਦਕਿ ਆਸਟਰੇਲੀਆ ਦੇ ਡੇਨ ਸੈਪਸਨ ਨੇ ਸੋਨੇ ਦਾ ਤਮਗਾ ਜਿੱਤਿਆ। 

ਮਹਿਲਾਵਾਂ ਦੇ 25 ਮੀਟਰ ਪਿਸਟਲ 'ਚ ਭਾਰਤ ਦੀ ਅਨੁਰਾਜ ਸਿੰਘ ਨੂੰ ਕਾਂਸੀ ਤਮਗਾ ਮਿਲਿਆ ਜਦਕਿ ਮੇਜ਼ਬਾਨ ਨਿਸ਼ਾਨੇਬਾਜ਼ ਐੱਲ. ਯਾਊਮਲੇਉਸਕੇ ਨੂੰ ਸੋਨ ਅਤੇ ਈ ਗਾਲੀਆਬੋਵਿਚ ਨੂੰ ਚਾਂਦੀ ਦਾ ਤਮਗਾ ਮਿਲਿਆ। ਇਸ ਤੋਂ ਪਹਿਲਾਂ ਭਾਰਤ ਨੇ ਦੋ ਸੋਨ ਸਮੇਤ ਪੰਜ ਤਮਗੇ ਜਿੱਤੇ ਸਨ। ਭਾਰਤੀ ਪਿਸਟਲ ਨਿਸ਼ਾਨੇਬਾਜ਼ਾਂ ਨੇ 10 ਮੀਟਰ ਏਅਰ ਪਿਸਟਲ 'ਚ ਕਲੀਨ ਸਵੀਪ ਕੀਤਾ ਜਦੋਂ ਸ਼ਾਹਜ਼ਾਰ ਰਿਜ਼ਵੀ, ਓਂਕਾਰ ਸਿੰਘ ਅਤੇ ਜੀਤੂ ਰਾਏ ਨੇ ਕ੍ਰਮਵਾਰ ਸੋਨ, ਚਾਂਦੀ ਅਤੇ ਕਾਂਸੀ ਤਮਗੇ ਜਿੱਤੇ। ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ 'ਚ ਪੂਜਾ ਘਾਟਕਰ ਨੂੰ ਸੋਨ ਤਮਗਾ ਜਦਕਿ ਅੰਜੁਮ ਮੁਦਗਲ ਨੇ ਚਾਂਦੀ ਦਾ ਤਮਗਾ ਜਿੱਤਿਆ।