ਨਾਓਮੀ ਓਸਾਕਾ ਫਾਈਨਲ ਤੋਂ ਹਟੀ, ਵਿਕਟੋਰੀਆ ਅਜਾਰੇਂਕਾ ਨੇ ਜਿੱਤਿਆ ਖਿਤਾਬ

08/30/2020 7:51:34 PM

ਨਿਊਯਾਰਕ- ਜਾਪਾਨ ਦੀ ਨਾਓਮੀ ਓਸਾਕਾ ਦੇ ਖੱਬੀ ਹੈਮਸਟ੍ਰਿੰਗ ਸੱਟ ਦੇ ਕਾਰਨ ਫਾਈਨਲ ਤੋਂ ਹਟ ਜਾਣ ਨਾਲ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੇ ਬਿਨਾਂ ਕੋਈ ਪਸੀਨਾ ਵਹਾਏ ਵੈਸਟਰਨ ਐਂਡ ਸਦਰਨ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਸ਼ਨੀਵਾਰ ਨੂੰ ਜਿੱਤ ਲਿਆ। ਅਜਾਰੇਂਕਾ ਦਾ ਇਹ 21ਵਾਂ ਡਬਲਯੂ. ਟੀ. ਏ. ਦੂਰ ਖਿਤਾਬ ਹੈ। ਓਸਾਕਾ ਨੇ ਨਸਲਵਾਦ ਦੇ ਵਿਰੋਧ 'ਚ ਟੂਰਨਾਮੈਂਟ ਦੇ ਸੈਮੀਫਾਈਨਲ ਤੋਂ ਹਟਣ ਦਾ ਫੈਸਲਾ ਕੀਤਾ ਸੀ ਪਰ ਫਿਰ ਉਨ੍ਹਾਂ ਨੇ ਆਪਣਾ ਫੈਸਲਾ ਬਦਲਿਆ ਤੇ ਸੈਮੀਫਾਈਨਲ 'ਚ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਸੈਮੀਫਾਈਨਲ 'ਚ ਬੈਲਜੀਅਮ ਦੀ ਲਿਸ ਸਰਟੇਨਸ ਨੂੰ ਹਰਾਇਆ ਸੀ ਪਰ ਓਸਾਕਾ ਨੂੰ ਫਾਈਨਲ 'ਚ ਖੱਬੀ ਹੈਮਸਟ੍ਰਿੰਗ ਸੱਟ ਦੇ ਕਾਰਨ ਹਟਣ ਦੇ ਲਈ ਮਜ਼ਬੂਰ ਹੋਣਾ ਪਿਆ।
ਜਾਪਾਨੀ ਖਿਡਾਰੀ ਨੇ ਫਾਈਨਲ ਤੋਂ ਹਟਣ ਦੇ ਲਈ ਮੁਆਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੱਲ ਸੈਮੀਫਾਈਨਲ 'ਚ ਦੂਜੇ ਸੈਟ ਦੇ ਟਾਈਬ੍ਰੇਤ 'ਚ ਖੱਬੀ ਹੈਮਸਟ੍ਰਿੰਗ 'ਚ ਖਿਚਾਅ ਨੂੰ ਗਿਆ ਸੀ ਤੇ ਰਾਤ ਭਰ 'ਚ ਇਹ ਸੱਟ ਠੀਕ ਨਹੀਂ ਹੋ ਸਕੀ। ਅਜਾਰੇਂਕਾ ਨੇ ਵੀ ਕਿਹਾ ਕਿ ਇਹ ਮੰਦਭਾਗੀ ਹੈ ਕਿ ਓਸਾਕਾ ਨੂੰ ਸੱਟ ਦੇ ਕਾਰਨ ਫਾਈਨਲ ਤੋਂ ਹਟਣਾ ਪਿਆ।

Gurdeep Singh

This news is Content Editor Gurdeep Singh