ਦਰਸ਼ਕਾਂ ਦੇ ਅਪਸ਼ਬਦਾਂ ਤੋਂ ਬਾਅਦ ਹਾਰੀ ਨਾਓਮੀ ਓਸਾਕਾ

03/13/2022 11:31:08 PM

ਇੰਡੀਅਨ ਵੇਲਸ- ਦਰਸ਼ਕਾਂ ਦੇ ਅਪਸ਼ਬਦਾਂ ਤੋਂ ਪ੍ਰੇਸ਼ਾਨ ਸਟਾਰ ਖਿਡਾਰੀ ਨਾਓਮੀ ਓਸਾਕਾ ਨੂੰ ਬੀ. ਐੱਨ. ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਰੂਸ ਦੀ ਵੇਰੋਨਿਕਾ ਕੁਦੇਰਮੇਤੋਵਾ ਦੇ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ। ਓਸਾਕਾ ਨੂੰ ਇਕ ਪਾਸੜ ਮੁਕਾਬਲੇ ਵਿਚ ਸਿੱਧੇ ਸੈੱਟ ਵਿਚ 6-0, 6-4 ਨਾਲ ਹਾਰ ਝੱਲਣੀ ਪਈ।

ਇਹ ਖ਼ਬਰ ਪੜ੍ਹੋ- ਪੰਤ ਨੇ ਟੈਸਟ ਕ੍ਰਿਕਟ 'ਚ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਕਪਿਲ ਦੇਵ ਦਾ 40 ਸਾਲ ਪੁਰਾਣਾ ਰਿਕਾਰਡ
ਓਸਾਕਾ ਪਹਿਲੇ ਸੈੱਟ ਵਿਚ ਜਦੋਂ ਪਿੱਛੇ ਚੱਲ ਰਹੀ ਸੀ ਤਾਂ ਇਕ ਮਹਿਲਾ ਦਰਸ਼ਕ ਨੇ ਉਸ ਨੂੰ ਸਟੈਂਡ ਤੋਂ ਅਪਸ਼ਬਦ ਬੋਲੇ। ਜਾਪਾਨ ਦੀ ਖਿਡਾਰੀ ਓਸਾਕਾ ਇਸ ਤੋਂ ਬਾਅਦ ਚੇਅਰ ਅੰਪਾਇਰ ਦੇ ਕੋਲ ਪਹੁੰਚੀ ਅਤੇ ਉਸ ਨੂੰ ਕਾਰਵਾਈ ਕਰਨ ਨੂੰ ਕਿਹਾ ਪਰ ਅੰਪਾਇਰ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਇਹ ਕੌਣ ਸੀ ਅਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ।

ਇਹ ਖ਼ਬਰ ਪੜ੍ਹੋ- PAK v AUS : ਕੈਰੀ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਦਾ ਸਕੋਰ 505/8

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh