ਗੈਰ-ਗੋਰੇ ਲੋਕਾਂ ''ਤੇ ਪੁਲਸ ਅੱਤਿਆਚਾਰ ਦੇ ਵਿਰੋਧ ''ਚ ਹਟੀ ਓਸਾਕਾ, ਟੂਰਨਾਮੈਂਟ ਰੋਕਿਆ ਗਿਆ

08/27/2020 1:17:13 PM

ਨਿਊਯਾਰਕ : ਜਾਪਾਨ ਦੀ ਚੌਥਾ ਦਰਜਾ ਪ੍ਰਾਪਤ ਨਾਓਮੀ ਓਸਾਕਾ ਨੇ ਬੁੱਧਵਾਰ ਨੂੰ ਵੈਸਟਰਨ ਐਂਡ ਸਦਰਨ ਟੈਨਿਸ ਟੂਰਨਾਮੈਂਟ ਦੇ ਬੀਬੀ ਵਰਗ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਪਰ ਇਸ ਦੇ ਕੁੱਝ ਘੰਟਿਆਂ ਬਾਅਦ ਹੀ ਉਹ ਨਸਲੀ ਨਿਆਂ ਦੀ ਅਪੀਲ ਕਰਦੇ ਹੋਏ ਟੂਰਨਾਮੈਂਟ ਤੋਂ ਹੱਟ ਗਈ ਅਤੇ ਉਨ੍ਹਾਂ ਨੂੰ ਤੁਰੰਤ ਹੀ ਸਾਥੀ ਖਿਡਾਰੀਆਂ ਦਾ ਸਮਰਥਨ ਵੀ ਮਿਲਿਆ। ਇਸ ਦੇ ਬਾਅਦ ਟੂਰਨਾਮੈਂਟ ਇਕ ਦਿਨ ਲਈ ਟਾਲ ਦਿੱਤਾ ਗਿਆ।

ਅਮਰੀਕੀ ਟੈਨਿਸ ਸੰਘ (ਯੂ.ਐਸ.ਟੀ.ਏ.), ਏ.ਟੀ.ਪੀ. ਟੂਰ ਅਤੇ ਡਬਲਯੂ.ਟੀ.ਏ. ਨੇ ਇਸ ਦੇ ਬਾਅਦ ਬਿਆਨ ਜਾਰੀ ਕਰਕੇ ਕਿਹਾ, 'ਇਕ ਖੇਡ ਦੇ ਰੂਪ ਵਿਚ ਟੈਨਿਸ ਅਮਰੀਕਾ ਵਿਚ ਨਸਲੀ ਅਸਮਾਨਤਾ ਅਤੇ ਸਾਮਾਜਕ ਬੇਇਨਸਾਫ਼ੀ ਦੇ ਖ਼ਿਲਾਫ ਸਾਮੂਹਕ ਕਦਮ ਚੁੱਕ ਰਿਹਾ ਹੈ। ਯੂ.ਐਸ.ਟੀ.ਏ., ਏ.ਟੀ.ਪੀ. ਅਤੇ ਡਬਲਯੂ.ਟੀ.ਏ. ਨੇ ਸਮੇਂ ਦੀ ਨਜ਼ਾਕਤ ਨੂੰ ਸੱਮਝਦੇ ਹੋਏ ਵੈਸਟਰਨ ਐਂਡ ਸਦਰਨ ਓਪਨ ਟੂਰਨਾਮੈਂਟ ਵਿਚ 27 ਅਗਸਤ, ਵੀਰਵਾਰ ਤੱਕ ਖੇਡ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।

ਬੀਬੀ ਵਰਗ ਵਿਚ ਸਿਖ਼ਰ 10 ਵਿਚ ਸ਼ਾਮਲ ਓਸਾਕਾ ਨੇ ਇਹ ਕਦਮ ਇਕ ਗੈਰ-ਗੋਰੇ ਨਾਗਰਿਕ ਜੈਕਬ ਬਲੈਕ ਦੀ ਪੁਲਸ ਅਧਿਕਾਰੀ ਵੱਲੋਂ ਹੱਤਿਆ ਦੇ ਬਾਅਦ ਚੁੱਕਿਆ ਹੈ। ਬਾਸਕੇਟਬਾਲ, ਬੇਸਬਾਲ ਅਤੇ ਫੁੱਟਬਾਲ ਵਿਚ ਵੀ ਖਿਡਾਰੀ ਬਦਲਾਅ ਦੀ ਮੰਗ ਕਰ ਰਹੇ ਹਨ। ਓਸਾਕਾ ਨੇ ਟਵੀਟ ਕੀਤਾ ਕਿ ਗੈਰ-ਗੋਰੀ ਬੀਬੀ ਹੋਣ ਕਾਰਨ ਉਨ੍ਹਾਂ ਨੂੰ ਲੱਗਦਾ ਹੈ ਕਿ ਗੈਰ-ਗੋਰੇ ਲੋਕਾਂ 'ਤੇ ਪੁਲਸ ਅੱਤਿਆਚਾਰ ਵੱਲ ਧਿਆਨ ਖਿੱਚਣ ਲਈ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਹੱਟ ਜਾਣਾ ਚਾਹੀਦਾ ਹੈ।


cherry

Content Editor

Related News